09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੀ.ਜੇ.ਪੀ. ਵਲੋਂ ਦਿੱਤੇ ਗਏ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ, ਜੰਤਰ-ਮੰਤਰ ਤੇ ਹੋਰਨਾਂ ਇਲਾਕਿਆਂ 'ਚ ਸੁਰੱਖਿਆ ਬਲ ਤਾਇਨਾਤ

ਨਵੀਂ ਦਿੱਲੀ, 9 ਅਕਤੂਬਰ -10 ਅਕਤੂਬਰ ਨੂੰ ਸੀ.ਜੇ.ਪੀ. ਵਲੋਂ ਦਿੱਤੇ ਗਏ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ, ਜੰਤਰ-ਮੰਤਰ, ਟਾਲਸਟਾਏ ਮਾਰਗ ਅਤੇ ਜਨਪਥ ਇਲਾਕਿਆਂ ਵਿਚ ਪੁਲਿਸ...

ਅਜੀਤ ਡੈਸਕ 09-10-2026

 ਨਵੀਂ ਦਿੱਲੀ, 9 ਅਕਤੂਬਰ -10 ਅਕਤੂਬਰ ਨੂੰ 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਵਲੋਂ ਦਿੱਤੇ ਗਏ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ, ਜੰਤਰ-ਮੰਤਰ, ਟਾਲਸਟਾਏ ਮਾਰਗ ਅਤੇ ਜਨਪਥ ਇਲਾਕਿਆਂ ਵਿਚ ਪੁਲਿਸ ਅਤੇ ਆਰ.ਏ.ਐਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਦਿੱਲੀ ਪੁਲਿਸ ਨੇ 10 ਅਕਤੂਬਰ ਨੂੰ .ਸੀ.ਜੇ.ਪੀ ਦੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਪੁਲਿਸ (ਸੰਯੁਕਤ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ) ਦੇ ਅਨੁਸਾਰ, ਸੀ.ਜੇ.ਪੀ. ਨੇ ਵਿਰੋਧ ਪ੍ਰਦਰਸ਼ਨ ਤੋਂ 10 ਦਿਨ ਪਹਿਲਾਂ ਦੀ ਨਿਰਧਾਰਤ ਪ੍ਰਕਿਰਿਆ ਅਤੇ ਪਿਛਲੇ ਵਿਰੋਧ ਪ੍ਰਦਰਸ਼ਨ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।
ਪੁਲਿਸ ਨੇ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੀ ਅਸਥਾਈ ਸਟੇਜ ਬਣਾਉਣ ਅਤੇ ਯੂਟਿਊਬਰਾਂ ਅਤੇ ਡਰੋਨਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਵਿਰੋਧ ਪ੍ਰਦਰਸ਼ਨ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਲਈ ਬੁਲਾਇਆ ਗਿਆ ਸੀ। ਵਿਰੋਧ ਪ੍ਰਦਰਸ਼ਨ ਦੇ  ਸੱਦੇ ਦੇ ਮੱਦੇਨਜ਼ਰ ਹੀ ਦਿੱਲੀ ਪੁਲਿਸ ਅਤੇ ਆਰ.ਏ.ਐਫ. ਦੇ ਜਵਾਨਾਂ ਨੂੰ ਜੰਤਰ-ਮੰਤਰ, ਟਾਲਸਟਾਏ ਮਾਰਗ ਅਤੇ ਜਨਪਥ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਤਾਇਨਾਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਸੰਸਦ ਹਰਸਿਮਰਤ ਬਾਦਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨੇ ’ਚ ਸ਼ਾਮਿਲ ਅਗਲੀ ਖ਼ਬਰ ਦਿੱਲੀ ਪੁਲਿਸ ਵਲੋਂ 2 ਅਕਤੂਬਰ ਤੋਂ ਹੋ ਰਹੇ ਲੜੀਵਾਰ ਪ੍ਰਦਰਸ਼ਨਾਂ ਦੇ ਸੰਬੰਧ ਚ 25 ਐਫ.ਆਈ.ਆਰ. ਦਰਜ - ਸੂਤਰ