05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦਿੱਲੀ - ਅਦਾਲਤ ਵਲੋਂ ਮੰਤਰੀ ਪਰਵੇਸ਼ ਵਰਮਾ ਦੁਆਰਾ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਨੋਟਿਸ ਲੈਣ ਸੰਬੰਧੀ ਹੁਕਮ ਮੁਲਤਵੀ

ਨਵੀਂ ਦਿੱਲੀ, 5 ਅਕਤੂਬਰ - ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਨੋਟਿਸ ਲੈਣ ਸੰਬੰਧੀ ਹੁਕਮ...

ਅਜੀਤ ਡੈਸਕ 05-10-2026

ਨਵੀਂ ਦਿੱਲੀ, 5 ਅਕਤੂਬਰ -  ਦਿੱਲੀ ਦੀ ਰਾਉਜ਼  ਐਵੇਨਿਊ ਅਦਾਲਤ ਨੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ 'ਤੇ ਨੋਟਿਸ ਲੈਣ ਸੰਬੰਧੀ ਹੁਕਮ ਨੂੰ ਮੁਲਤਵੀ ਕਰ ਦਿੱਤਾ ਹੈ।
ਉਨ੍ਹਾਂ ਨੇ 'ਆਪ' ਆਗੂ ਸੌਰਭ ਭਾਰਦਵਾਜ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਸੀ।ਇਹ ਸ਼ਿਕਾਇਤ 'ਆਪ' ਆਗੂ ਸੌਰਭ ਭਾਰਦਵਾਜ ਵਲੋਂ ਸੋਸ਼ਲ ਮੀਡੀਆ 'ਤੇ ਕੀਤੀ ਗਈ ਉਸ ਕਥਿਤ ਪੋਸਟ ਨਾਲ ਸੰਬੰਧਿਤ ਹੈ, ਜਿਸ ਵਿਚ ਇਕ ਨਿੱਜੀ ਸਕੂਲ ਦਾ ਜ਼ਿਕਰ ਸੀ ਅਤੇ ਜਿਸ ਨਾਲ ਵਰਮਾ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਸੀ।ਹੁਣ ਇਸ ਮਾਮਲੇ ਵਿਚ ਹੁਕਮ ਸੁਣਾਉਣ ਲਈ 10 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਗਈ ਹੈ।

ਪਿਛਲੀ ਖ਼ਬਰ ਸਰਕਾਰਾਂ ਸਿੱਖ ਧਰਮ ਤੇ ਕੌਮ ਨੂੰ ਆਰਥਿਕ ਅਤੇ ਸਿਆਸੀ ਤੌਰ 'ਤੇ ਕਮਜ਼ੋਰ ਕਰਨ ਦੇ ਹਰਬੇ ਵਰਤ ਰਹੀਆਂ - ਬਲਵਿੰਦਰ ਸਿੰਘ ਭੂੰਦੜ ਅਗਲੀ ਖ਼ਬਰ ਟੀ.ਐਮ.ਸੀ.ਦੀ ਸਾਬਕਾ ਸੰਸਦ ਮੈਂਬਰ ਰੁਕਮਿਣੀ ਮਲਿਕ, ਅਧਿਕਾਰਤ ਤੌਰ 'ਤੇ ਭਾਜਪਾ ਚ ਸ਼ਾਮਿਲ