ਦੇਹਰਾਦੂਨ, 5 ਅਕਤੂਬਰ - ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਉੱਤਰਾਖੰਡ ਕਾਂਗਰਸ ਦੀ ਇੰਚਾਰਜ ਕੁਮਾਰੀ ਸੈਲਜਾ ਨੇ 1 ਅਕਤੂਬਰ ਨੂੰ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਭੇਜੇ ਗਏ ਇਕ ਪੱਤਰ 'ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ।
ਪੱਤਰ ਵਿਚ ਸੈਲਜਾ ਨੇ ਕਿਹਾ, "ਸਾਡੇ ਧਿਆਨ ਵਿਚ ਆਇਆ ਹੈ ਕਿ ਤੁਸੀਂ ਰਾਜ ਵਿਚ ਇਕ ਯਾਤਰਾ ਕਰ ਰਹੇ ਹੋ। ਇਸ ਮਾਮਲੇ ਬਾਰੇ ਨਾ ਤਾਂ ਮੇਰੇ ਨਾਲ ਅਤੇ ਨਾ ਹੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਾਲ ਕੋਈ ਚਰਚਾ ਕੀਤੀ ਗਈ ਹੈ।"
ਆਪਣੀ ਅਸੰਤੁਸ਼ਟੀ ਜ਼ਾਹਰ ਕਰਦਿਆਂ ਸੈਲਜਾ ਨੇ ਇਹ ਵੀ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ, ਰਾਵਤ ਨੇ ਹਾਲ ਹੀ ਵਿਚ ਕੁਝ ਵਿਵਾਦਪੂਰਨ ਬਿਆਨ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਰਾਜ ਵਿਚ ਚੋਣਾਂ ਹੋਣੀਆਂ ਹਨ ਅਤੇ ਪਾਰਟੀ ਨੂੰ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਕਿਹਾ, "ਤੁਸੀਂ ਵੀ ਸਮਝਦੇ ਹੋਵੋਗੇ ਕਿ ਇਸ ਮੌਕੇ 'ਤੇ ਅਜਿਹਾ ਕੋਈ ਵੀ ਸਮਾਨਾਂਤਰ ਪ੍ਰੋਗਰਾਮ ਪਾਰਟੀ ਦੇ ਹਿੱਤ ਵਿਚ ਨਹੀਂ ਹੋਵੇਗਾ।"
ਇਸ ਲਈ ਸੈਲਜਾ ਨੇ ਰਾਵਤ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰੋਗਰਾਮਾਂ ਨੂੰ ਅੱਗੇ ਨਾ ਵਧਾਉਣ।
ਤਾਜ਼ਾ ਖ਼ਬਰਾਂ
Free
ਹਰੀਸ਼ ਰਾਵਤ ਵਲੋਂ ਉੱਤਰਾਖੰਡ 'ਚ ਕੀਤੀ ਜਾ ਰਹੀ ਯਾਤਰਾ 'ਤੇ ਕੁਮਾਰੀ ਸੈਲਜਾ ਨੇ ਪ੍ਰਗਟਾਈ ਸਖ਼ਤ ਨਾਰਾਜ਼ਗੀ
ਦੇਹਰਾਦੂਨ, 5 ਅਕਤੂਬਰ - ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਉੱਤਰਾਖੰਡ ਕਾਂਗਰਸ ਦੀ ਇੰਚਾਰਜ ਕੁਮਾਰੀ ਸੈਲਜਾ ਨੇ 1 ਅਕਤੂਬਰ ਨੂੰ ਉੱਤਰਾਖੰਡ ਦੇ ਸਾਬਕਾ...
ਅਜੀਤ ਡੈਸਕ
05-10-2026