28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਕੈਮਿਸਟਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਿਹਤ ਮੰਤਰੀ ਨੂੰ ਲਿਖਿਆ ਪੱਤਰ

ਸੰਗਰੂਰ, 28 ਅਕਤੂਬਰ (ਧੀਰਜ ਪਸੋਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਪੱਤਰ ਲਿਖ...

ਅਜੀਤ ਡੈਸਕ 28-10-2026

ਸੰਗਰੂਰ, 28 ਅਕਤੂਬਰ (ਧੀਰਜ ਪਸੋਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ  ਦੇ ਪ੍ਰਧਾਨ ਅਸ਼ੋਕ ਗੋਇਲ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ  ਨੂੰ ਪੱਤਰ ਲਿਖ ਕੇ ਕੈਮਿਸਟ ਦੁਕਾਨਾਂ ਦੀ ਜਾਂਚ ਸੰਬੰਧੀ ਪੁਲਿਸ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਮਿਸ਼ਨ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੱਕ ਵਿਚ ਹੈ, ਪਰ ਮਾਨਸਾ ਘਟਨਾ ਤੋਂ ਬਾਅਦ ਬਣੇ ਤਣਾਅਪੂਰਨ ਮਾਹੌਲ ਵਿਚ ਇਮਾਨਦਾਰ ਕੈਮਿਸਟਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਕੈਮਿਸਟ ਦੁਕਾਨਾਂ ਦੇ ਲਾਇਸੈਂਸ, ਦਵਾਈਆਂ ਦੇ ਸਟਾਕ ਅਤੇ ਰਿਕਾਰਡ ਦੀ ਜਾਂਚ ਸੰਬੰਧਿਤ ਡਰੱਗ ਇੰਸਪੈਕਟਰ ਜਾਂ ਅਧਿਕਾਰਤ ਅਧਿਕਾਰੀ ਦੇ ਤਾਲਮੇਲ ਨਾਲ ਕੀਤੀ ਜਾਵੇ, ਜਿੱਥੇ ਕਾਨੂੰਨ ਅਨੁਸਾਰ ਲੋੜ ਹੋਵੇ। ਕੈਮਿਸਟਾਂ ਨੂੰ ਆਪਣੇ ਬਿੱਲ ਅਤੇ ਹੋਰ ਦਸਤਾਵੇਜ਼ ਪੇਸ਼ ਕਰਨ ਲਈ ਵਾਜਬ ਸਮਾਂ ਦਿੱਤਾ ਜਾਵੇ ਅਤੇ ਸਿਰਫ਼ ਦਸਤਾਵੇਜ਼ ਤੁਰੰਤ ਨਾ ਮਿਲਣ ਕਾਰਨ ਦੁਕਾਨਾਂ ਸੀਲ ਕਰਨ ਜਾਂ ਕੇਸ ਦਰਜ ਕਰਨ ਵਰਗੀ ਮਕੈਨੀਕੀ ਕਾਰਵਾਈ ਤੋਂ ਬਚਿਆ ਜਾਵੇ। ਹਰ ਕਾਰਵਾਈ ਕਾਨੂੰਨ ਅਤੇ ਤੱਥਾਂ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ।
ਅਸ਼ੋਕ ਗੋਇਲ ਨੇ ਕਿਹਾ ਕਿ ਕੈਮਿਸਟ ਦੁਕਾਨਾਂ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਉਂਦੀਆਂ ਹਨ। ਦੁਕਾਨਾਂ ਬੰਦ ਹੋਣ ਨਾਲ ਮਰੀਜ਼ਾਂ ਨੂੰ ਮੁਸ਼ਕਲ ਆ ਸਕਦੀ ਹੈ। ਇਸ ਲਈ ਸਰਕਾਰ, ਪੁਲਿਸ, ਡਰੱਗ ਕੰਟਰੋਲ ਵਿਭਾਗ ਅਤੇ ਕੈਮਿਸਟ ਭਾਈਚਾਰੇ ਵਿਚਕਾਰ ਆਪਸੀ ਸਹਿਯੋਗ ਜ਼ਰੂਰੀ ਹੈ।ਐਸੋਸੀਏਸ਼ਨ ਦੀ ਅਪੀਲ ਹੈ ਕਿ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਇਮਾਨਦਾਰ ਕੈਮਿਸਟਾਂ ਦੇ ਸਨਮਾਨ, ਰੋਜ਼ੀ-ਰੋਟੀ ਅਤੇ ਮਰੀਜ਼ਾਂ ਨੂੰ ਦਵਾਈਆਂ ਦੀ ਨਿਰੰਤਰ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਜਾਵੇ। ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਜਨਰਲ ਸਕੱਤਰ ਪੰਕਜ ਗੁਪਤਾ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ  ਨੇ ਵੀ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ।

ਪਿਛਲੀ ਖ਼ਬਰ ਪੁਲਿਸ ਜਬਰ ਖ਼ਿਲਾਫ਼ ਕਿਸਾਨਾਂ ਵਲੋਂ ਥਾਣਾ ਲੋਪੋਕੇ ਦਾ ਘਿਰਾਓ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ’ਤੇ ਤਸ਼ੱਦਦ ਬਰਦਾਸ਼ਤ ਨਹੀਂ ਕਰਾਂਗੇ - ਉਗਰਾਹਾਂ