30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਟਰੰਪ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਨਾਮ ਬਦਲ ਕੇ 'ਸੁਪਰ ਇੰਟੈਲੀਜੈਂਸ' (ਐਸ.ਆਈ.) ਕਰਨ ਦਾ ਐਲਾਨ

ਵਾਸ਼ਿੰਗਟਨ ਡੀ.ਸੀ, 30 ਸਤੰਬਰ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਬਦਲ ਕੇ 'ਸੁਪਰ ਇੰਟੈਲੀਜੈਂਸ' ਕਰਨ ਦਾ ਐਲਾਨ ਕਰਦੇ...

ਅਜੀਤ ਡੈਸਕ 30-09-2026

ਵਾਸ਼ਿੰਗਟਨ ਡੀ.ਸੀ, 30 ਸਤੰਬਰ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਬਦਲ ਕੇ 'ਸੁਪਰ ਇੰਟੈਲੀਜੈਂਸ' ਕਰਨ ਦਾ ਐਲਾਨ ਕਰਦੇ ਹੋਏ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ।  ਵ੍ਹਾਈਟ ਹਾਊਸ ਵਿਖੇ ਡੋਨਾਲਡ ਟਰੰਪ, ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ, ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ, ਐਲਨ ਮਸਕ ਅਤੇ ਹੋਰ ਤਕਨੀਕੀ ਦਿੱਗਜਾਂ ਨੇ 'ਸੁਪਰ ਇੰਟੈਲੀਜੈਂਸ' ਬਾਰੇ ਮੀਟਿੰਗ ਤੋਂ ਬਾਅਦ ਇਸ ਬਾਰੇ ਜਾਣਕਾਰੀ ਮੀਡੀਆ ਨੂੰ ਜਾਣਕਾਰੀ ਦਿੱਤੀ।
ਆਰਡਰ ਵਿਚ ਕਿਹਾ ਗਿਆ ਹੈ, "... ਸੰਘੀ ਸਰਕਾਰ ਦੁਆਰਾ ਵਰਤੀ ਜਾਣ ਵਾਲੀ ਸ਼ਬਦਾਵਲੀ ਇਂਹਾ ਤਕਨਾਲੋਜੀਆਂ ਦੀਆਂ ਪਰਿਵਰਤਨਸ਼ੀਲ ਸਮਰੱਥਾਵਾਂ ਅਤੇ ਅਮਰੀਕੀ ਲੋਕਾਂ ਲਈ ਉਨ੍ਹਾਂ ਦੁਆਰਾ ਪੈਦਾ ਕੀਤੇ ਗਏ ਅਸੀਮ ਮੌਕਿਆਂ ਨੂੰ ਦਰਸਾਉਂਦੀ ਹੋਣੀ ਚਾਹੀਦੀ ਹੈ। ਇਸ ਅਨੁਸਾਰ, "ਸੁਪਰ ਇੰਟੈਲੀਜੈਂਸ" ਸ਼ਬਦ ਇਨ੍ਹਾਂ ਤਕਨਾਲੋਜੀਆਂ ਦੇ ਵਾਅਦੇ, ਸੰਭਾਵਨਾ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀਆਂ ਸਮਰੱਥਾਵਾਂ ਨੂੰ ਵਧੇਰੇ ਢੁਕਵੇਂ ਢੰਗ ਨਾਲ ਦਰਸਾਉਂਦਾ ਹੈ। ਇਸ ਲਈ ਇਹ ਮੇਰੇ ਪ੍ਰਸ਼ਾਸਨ ਦੀ ਨੀਤੀ ਹੈ ਕਿ, ਕਾਨੂੰਨ ਦੁਆਰਾ ਆਗਿਆ ਦਿੱਤੀ ਗਈ ਵੱਧ ਤੋਂ ਵੱਧ ਹੱਦ ਤੱਕ, ਕਾਰਜਕਾਰੀ ਸ਼ਾਖਾ "ਆਰਟੀਫੀਸ਼ੀਅਲ ਇੰਟੈਲੀਜੈਂਸ" ਅਤੇ "ਏਆਈ" ਦੀ ਥਾਂ 'ਤੇ "ਸੁਪਰ ਇੰਟੈਲੀਜੈਂਸ" ਅਤੇ "ਐਸ.ਆਈ." ਸ਼ਬਦਾਂ ਦੀ ਵਰਤੋਂ ਕਰੇਗੀ ਅਤੇ ਕਿਸੇ ਵੀ ਲਾਗੂ ਸੈਟਿੰਗ ਵਿਚ "ਆਰਟੀਫੀਸ਼ੀਅਲ ਇੰਟੈਲੀਜੈਂਸ" ਅਤੇ "ਏ.ਆਈ." ਦੀ ਵਰਤੋਂ ਨੂੰ ਸਵੀਕਾਰ ਨਹੀਂ ਕਰੇਗੀ..."।
ਉਨ੍ਹਾਂ ਕਿਹਾ, "ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਾਮ ਬਦਲਣ ਵਾਲੇ ਇਕ ਦਸਤਾਵੇਜ਼ 'ਤੇ ਦਸਤਖਤ ਕਰ ਰਹੇ ਹਾਂ ਕਿਉਂਕਿ ਇਹ ਆਰਟੀਫੀਸ਼ੀਅਲ ਨਹੀਂ ਹੈ। ਅਸੀਂ ਸਾਰੇ ਇਸ 'ਤੇ ਸਹਿਮਤ ਹਾਂ। ਅਸੀਂ ਇਸਦਾ ਨਾਮ ਸੁਪਰ ਇੰਟੈਲੀਜੈਂਸ ਰੱਖਣ ਜਾ ਰਹੇ ਹਾਂ - ਅਧਿਕਾਰਤ ਤੌਰ 'ਤੇ ਇਸਦਾ ਨਾਮ ਬਦਲ ਰਹੇ ਹਾਂ..."।
"ਇਹ ਏ.ਆਈ. ਨਹੀਂ ਹੈ... ਅਸੀਂ ਅਧਿਕਾਰਤ ਤੌਰ 'ਤੇ ਇਸਦਾ ਨਾਮ ਬਦਲ ਕੇ ਐੱਸ.ਆਈ. ਕਰ ਦਿੱਤਾ ਹੈ... ਇਸਦਾ ਅਰਥ ਹੈ ਸੁਪਰ ਇੰਟੈਲੀਜੈਂਸ..."।

ਪਿਛਲੀ ਖ਼ਬਰ ਸਕੂਲ ਸਿੱਖਿਆ ਵਿਭਾਗ ਨੇ ਕੱਲ੍ਹ 1 ਅਕਤੂਬਰ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਅਗਲੀ ਖ਼ਬਰ ਖੜਗੇ ਵਲੋਂ ਤੇਲੰਗਾਨਾ ਵਿਧਾਨ ਪ੍ਰੀਸ਼ਦ ਦੀਆਂ ਗ੍ਰੈਜੂਏਟ ਹਲਕਿਆਂ ਤੋਂ ਹੋਣ ਵਾਲੀਆਂ ਆਗਾਮੀ ਦੋ-ਸਾਲਾ ਚੋਣਾਂ ਲਈ ਪਾਰਟੀ ਉਮ...