27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੰਗਰੂਰ ਦੇ ਕਰਨਵੀਰ ਨੇ ਸਟਾਫ ਸਿਲੈਕਸ਼ਨ ਕਮਿਸ਼ਨ ਵਲੋਂ ਇਨਕਮ ਟੈਕਸ ਇੰਸਪੈਕਟਰ ਸ਼੍ਰੇਣੀ ਦੀ ਲਈ ਪ੍ਰੀਖਿਆ ਵਿਚ ਦੇਸ਼ ਭਰ ਵਿਚੋਂ ਪ੍ਰਾਪਤ ਕੀਤਾ ਦੂਜਾ ਸਥਾਨ

ਸੰਗਰੂਰ, 27 ਸਤੰਬਰ (ਧੀਰਜ ਪਸੋਰੀਆ)- ਸੰਗਰੂਰ ਦੇ ਕਰਣਵੀਰ ਨੇ ਸਟਾਫ ਸਿਲੈਕਸ਼ਨ ਕਮਿਸ਼ਨ ਵਲੋ...

ਅਜੀਤ ਡੈਸਕ 27-09-2026

ਸੰਗਰੂਰ, 27 ਸਤੰਬਰ (ਧੀਰਜ ਪਸੋਰੀਆ)- ਸੰਗਰੂਰ ਦੇ ਕਰਣਵੀਰ ਨੇ ਸਟਾਫ ਸਿਲੈਕਸ਼ਨ ਕਮਿਸ਼ਨ ਵਲੋ ਕੰਬਾਈਨਡ ਗ੍ਰੈਜੂਏਟ ਲੈਵਲ ਪ੍ਰੀਖਿਆ 2025 ਜਿਸ ਵਿਚ ਦੇਸ਼ ਭਰ ਵਿਚੋਂ 28 ਲੱਖ ਦੇ ਕਰੀਬ ਪ੍ਰੀਖਿਆਰਥੀਆ ਨੇ ਹਿੱਸਾ ਲਿਆ ਵਿਚੋ ਪੂਰੇ ਭਾਰਤ ਵਿਚੋ16ਵੀਂ ਅਤੇ ਇਨਕਮ ਟੈਕਸ ਇੰਸਪੈਕਟਰ ਸ਼੍ਰੇਣੀ ਵਿਚੋ ਭਾਰਤ ਵਿਚ ਦੂਜੀ ਪੁਜੀਸ਼ਨ ਹਾਸਲ ਕਰ ਕੇ ਸੰਗਰੂਰ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ।

ਕਰਣਵੀਰ, ਸੇਵਾਮੁਕਤ ਸੀਨੀਅਰ ਬੈਂਕ ਅਧਿਕਾਰੀ ਤੇ ਉੱਘੇ ਟ੍ਰੇਡ ਯੂਨੀਅਨ ਆਗੂ ਪਾਲੀ ਰਾਮ ਬਾਂਸਲ ਅਤੇ ਸੇਵਾਮੁਕਤ ਅਧਿਆਪਕਾ ਰਾਜ ਰਾਣੀ ਦੇ ਸਪੁੱਤਰ ਹਨ। ਅਮ੍ਰਿੰਤਸਰ ਸਾਹਿਬ ਵਿਖੇ ਆਯੋਜਿਤ ਕੀਤੇ ਰੁਜਗਾਰ ਮੇਲੇ ਵਿਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ। ਨਿਯੁਕਤੀ ਉਪਰੰਤ ਕਰਣਵੀਰ ਨੇ ਸੰਗਰੂਰ ਵਿਖੇ ਅਪਣਾ ਅਹੁਦਾ ਸੰਭਾਲ ਲਿਆ ਹੈ।

ਉਨ੍ਹਾਂ ਦੀ ਇਸ ਨਿਯੁਕਤੀ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਿਨਟ ਮੰਤਰੀ ਅਮਨ ਅਰੋੜਾ, ਕੈਬਿਨਟ ਮੰਤਰੀ ਬਰਿੰਦਰ ਗੋਇਲ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਿਨਟ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ, ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਅਰਵਿੰਦ ਖੰਨਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਤੇ ਹੋਰਨਾਂ ਨੇ ਬਾਂਸਲ ਪਰਿਵਾਰ ਨੂੰ ਵਧਾਈ ਦਿੱਤੀ ਹੈ।

ਪਿਛਲੀ ਖ਼ਬਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਮਾਹੌਲ ਤਣਾਅਪੂਰਨ, ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਝੜਪ ਅਗਲੀ ਖ਼ਬਰ ਸੰਗਰੂਰ ਵਿਚ ਚਾਰ ਸਾਲਾਂ ਬਾਅਦ ਮੁੜ ਸਜੇਗਾ ਸਰਸ ਮੇਲਾ