ਲੁਧਿਆਣਾ, 23 ਸਤੰਬਰ (ਰੂਪੇਸ਼ ਕੁਮਾਰ, ਅਮਰਜੀਤ ਸਿੰਘ ਮੰਗਲੀ)- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਗੁਰਪ੍ਰੀਤ ਸਿੰਘ ਮੁੰਡਿਆ ਉਰਫ਼ ਪ੍ਰਿੰਸ ਦੇ ਘਰ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਈ ਘੰਟਿਆਂ ਤੋਂ ਈ.ਡੀ. ਵਲੋਂ ਇਹ ਛਾਪੇਮਾਰੀ ਜਾਰੀ ਹੈ। ਈ.ਡੀ. ਦੀ ਟੀਮ ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਜੂਦ ਹਨ।