20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਐਨ.ਆਈ.ਏ. ਵਲੋਂ ਨਕਲੀ ਕਰੰਸੀ ਦੇ ਮਾਮਲੇ ਚ ਤੋਂ ਦੋ ਮੁੱਖ ਮੁਲਜ਼ਮ ਗ੍ਰਿਫ਼ਤਾਰ

ਸਹਾਰਨਪੁਰ (ਯੂ.ਪੀ.), 20 ਸਤੰਬਰ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਨਕਲੀ ਕਰੰਸੀ ਦੇ ਇਕ ਮਾਮਲੇ ਵਿਚ ਸਹਾਰਨਪੁਰ ਤੋਂ ਦੋ ਮੁੱਖ ਮੁਲਜ਼ਮਾਂ, ਮੁਕੇਸ਼ ਕੁਮਾਰ ਅਤੇ...

ਅਜੀਤ ਡੈਸਕ 20-09-2026

ਸਹਾਰਨਪੁਰ (ਯੂ.ਪੀ.), 20 ਸਤੰਬਰ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਨਕਲੀ ਕਰੰਸੀ ਦੇ ਇਕ ਮਾਮਲੇ ਵਿਚ ਸਹਾਰਨਪੁਰ ਤੋਂ ਦੋ ਮੁੱਖ ਮੁਲਜ਼ਮਾਂ, ਮੁਕੇਸ਼ ਕੁਮਾਰ ਅਤੇ ਰਾਜੇਂਦਰ ਕੁਮਾਰ, ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁੱਖ ਮੁਲਜ਼ਮ ਆਦੇਸ਼ ਚੌਧਰੀ ਦੇ ਕਰੀਬੀ ਸਾਥੀ ਹਨ ਅਤੇ ਸਹਾਰਨਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਕਰੰਸੀ ਚੈਸਟ ਰਾਹੀਂ 17.29 ਕਰੋੜ ਰੁਪਏ ਦੀ ਨਕਲੀ ਭਾਰਤੀ ਕਰੰਸੀ ਦੇ ਪ੍ਰਚਲਣ ਨਾਲ ਜੁੜੀ ਸਾਜ਼ਿਸ਼ ਵਿਚ ਸ਼ਾਮਿਲ ਹਨ।
ਇਹ ਮਾਮਲਾ ਸ਼ੁਰੂ ਵਿਚ 29 ਅਗਸਤ 2026 ਨੂੰ ਨਕਲੀ ਕਰੰਸੀ ਬਰਾਮਦ ਹੋਣ ਤੋਂ ਬਾਅਦ ਯੂ.ਪੀ. ਪੁਲਿਸ ਵਲੋਂ ਦਰਜ ਕੀਤਾ ਗਿਆ ਸੀ, ਜਿਸ ਕਾਰਨ ਬੈਂਕ ਦੇ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ; ਬਾਅਦ ਵਿਚ 3 ਸਤੰਬਰ 2026 ਨੂੰ ਐਨ.ਆਈ.ਏ. ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿਚ ਲੈ ਲਈ। ਇਸ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਜ਼ਮੀਨੀ ਪੱਧਰ 'ਤੇ ਐਨ.ਐਸ.ਯੂ.ਆਈ. ਲੀਡਰਸ਼ਿਪ ਦਾ ਲੋਕਾਂ ਨਾਲ ਸੰਪਰਕ ਕਮਜ਼ੋਰ - ਦੀਪਾਂਸ਼ੂ ਸ਼ੋਕੀਨ (ਉਪ-ਪ੍ਰਧਾਨ ਡੂਸੂ) ਅਗਲੀ ਖ਼ਬਰ ਭਲਕੇ ਪੀ.ਏ.ਸੀ. ਦੀ ਮੀਟਿੰਗ ਚ ਤਿੰਨ ਅਹਿਮ ਮੁੱਦਿਆਂ 'ਤੇ ਕਰਾਂਗੇ ਚਰਚਾ - ਵੇਣੂਗੋਪਾਲ