09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਵਾਰ-ਵਾਰ ਚੋਣ ਕਮਿਸ਼ਨ 'ਤੇ ਹਮਲਾ ਕਿਉਂ ਕਰਦੇ ਹਨ?-ਸਮ੍ਰਿਤੀ ਈਰਾਨੀ

ਮੁੰਬਈ, 18 ਸਤੰਬਰ - ਭਾਜਪਾ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਨੇ ਕਿਹਾ, "ਭਾਜਪਾ 'ਤੇ ਤਨਜ਼ ਕੱਸਦਿਆਂ ਰਾਹੁਲ ਗਾਂਧੀ ਨੇ ਅੱਜ ਆਪਣੀ ਹੀ ਪਾਰਟੀ ਦੇ ਕਾਲੇ ਇਤਿਹਾਸ ਨੂੰ ਪੇਸ਼ ਕੀਤਾ...

ਅਜੀਤ ਡੈਸਕ 18-09-2026

ਮੁੰਬਈ, 18 ਸਤੰਬਰ - ਭਾਜਪਾ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਨੇ ਕਿਹਾ, "ਭਾਜਪਾ 'ਤੇ ਤਨਜ਼ ਕੱਸਦਿਆਂ ਰਾਹੁਲ ਗਾਂਧੀ ਨੇ ਅੱਜ ਆਪਣੀ ਹੀ ਪਾਰਟੀ ਦੇ ਕਾਲੇ ਇਤਿਹਾਸ ਨੂੰ ਪੇਸ਼ ਕੀਤਾ ਹੈ। ਕੀ ਇਹ ਸੱਚ ਨਹੀਂ ਹੈ ਕਿ 1980 ਵਿਚ, ਕਾਂਗਰਸ ਦੀ ਕੇਂਦਰੀ ਸਰਕਾਰ ਨੇ ਧਾਰਾ 356 ਦੀ ਮਦਦ ਨਾਲ ਦੇਸ਼ ਦੀਆਂ 9 ਰਾਜ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ ਸੀ? ਕੀ ਇਹ ਸੱਚ ਨਹੀਂ ਹੈ ਕਿ 2005 ਵਿੱਚ ਯੂ.ਪੀ.ਏ. (ਯੂਪੀਏ) ਦੇ ਸ਼ਾਸਨਕਾਲ ਦੌਰਾਨ ਕਾਂਗਰਸ ਪਾਰਟੀ ਨੇ ਬਿਹਾਰ ਵਿਧਾਨ ਸਭਾ ਭੰਗ ਕਰ ਦਿੱਤੀ ਸੀ? ਕਾਂਗਰਸ ਦੇ ਇਸ ਕਦਮ ਨੂੰ ਸੁਪਰੀਮ ਕੋਰਟ ਨੇ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਵਾਰ-ਵਾਰ ਚੋਣ ਕਮਿਸ਼ਨ 'ਤੇ ਹਮਲਾ ਕਿਉਂ ਕਰਦੇ ਹਨ? ਰਾਹੁਲ ਗਾਂਧੀ ਕਿਸ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ?"

ਪਿਛਲੀ ਖ਼ਬਰ ⭐️ਮਾਣਕ ਮੋਤੀ⭐️ ਅਗਲੀ ਖ਼ਬਰ ਐਨ.ਆਈ.ਏ. ਵਲੋਂ ਆਨਲਾਈਨ ਕੱਟੜਪੰਥੀ ਬਣਾਉਣ ਦੇ ਮਾਮਲੇ ਵਿਚ 9 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ