15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬਜ਼ੁਰਗ ਆਦਮੀ ਅਤੇ ਬਜ਼ੁਰਗ ਔਰਤ ਪਾਸੋਂ ਚੂਰਾ ਪੋਸਤ ਬਰਾਮਦ

ਸੰਗਤ ਮੰਡੀ (ਬਠਿੰਡਾ), 15 ਸਤੰਬਰ (ਦੀਪਕ ਸ਼ਰਮਾ) - ਜ਼ਿਲਾ ਬਠਿੰਡਾ ਦੇ ਥਾਣਾ ਸੰਗਤ ਅਧੀਨ ਹਰਿਆਣਾ ਦੀ ਹੱਦ 'ਤੇ ਪੈਂਦੀ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਗਸ਼ਤ...

ਅਜੀਤ ਡੈਸਕ 15-09-2026

ਸੰਗਤ ਮੰਡੀ (ਬਠਿੰਡਾ), 15 ਸਤੰਬਰ (ਦੀਪਕ ਸ਼ਰਮਾ) - ਜ਼ਿਲਾ ਬਠਿੰਡਾ ਦੇ ਥਾਣਾ ਸੰਗਤ ਅਧੀਨ ਹਰਿਆਣਾ ਦੀ ਹੱਦ 'ਤੇ ਪੈਂਦੀ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਬਜ਼ੁਰਗ ਆਦਮੀ ਅਤੇ ਬਜ਼ੁਰਗ ਔਰਤ ਪਾਸੋਂ  10 ਕਿਲੋ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਚੌਂਕੀ ਪਥਰਾਲਾ ਦੇ ਇੰਚਾਰਜ ਧਰਮਵੀਰ ਸਿੰਘ ਵਲੋਂ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਪਿੰਡ ਪਥਰਾਲਾ ਤੋਂ ਪਿੰਡ ਜੋਗੇਵਾਲਾ ਨੂੰ ਜਾਂਦੇ ਰਸਤੇ 'ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਕ ਬਜ਼ੁਰਗ ਆਦਮੀ ਅਤੇ ਇਕ ਬਜ਼ੁਰਗ ਔਰਤ ਬੈਠੇ ਇਕ ਗੱਟੇ ਦੀ ਫਰੋਲਾ ਫਰਾਲੀ ਕਰ ਰਹੇ ਸਨ। ਪੁਲਿਸ ਪਾਰਟੀ ਨੂੰ ਸ਼ੱਕ ਪੈਣ 'ਤੇ ਜਦ ਗੱਟੇ ਦੀ ਤਲਾਸ਼ੀ ਲਈ ਗਈ ਤਾਂ ਗੱਟੇ ਦੇ ਵਿਚੋਂ 10 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਬਜ਼ੁਰਗ ਆਦਮੀ ਦੀ ਪਛਾਣ ਸਾਧੂ ਸਿੰਘ ਉਮਰ 75 ਸਾਲ ਅਤੇ ਔਰਤ ਦੀ ਪਛਾਣ ਸਵਰਨ ਕੌਰ ਉਮਰ 70 ਸਾਲ ਵਾਸੀ ਪਿੰਡ ਪਥਰਾਲਾ ਦੇ ਤੌਰ 'ਤੇ ਹੋਈ ਹੈ, ਜਿਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਹੈ ਕਿ ਮੁੱਢਲੀ ਪੁੱਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆ ਕੇ ਪਿੰਡ ਪਥਰਾਲਾ ਵਿਖੇ ਵੇਚਦੇ ਸਨ।

ਪਿਛਲੀ ਖ਼ਬਰ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੁੱਢਲੀ ਮੈਂਬਰਸਿ਼ਪ ਤੋਂ ਖਾਰਜ ਅਗਲੀ ਖ਼ਬਰ ਸ਼ਾਹਕੋਟ ਤੋਂ ‘ਆਪ’ ਦੀ ਟਿਕਟ ਲਈ ਜਸਵੀਰ ਸਿੰਘ ਜਲਾਲਪੁਰੀ ਨੇ ਪੇਸ਼ ਕੀਤੀ ਦਾਅਵੇਦਾਰੀ