ਓਠੀਆ (ਅੰਮ੍ਰਿਤਸਰ), 15 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਵਿਧਾਨ ਸਭਾ ਚੋਣਾਂ 2027 ਦੀ ਜਿੱਤ ਲਈ ਸਿਆਸੀ ਪਾਰਟੀਆਂ ਵਲੋਂ ਪੂਰੀ ਜੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਤੇ ਵਰਕਰਾਂ ਨੂੰ ਆਪੋ ਆਪਣੀ ਪਾਰਟੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਭਿੰਡੀਨੈਣ ਤੋਂ ਲਖਬੀਰ ਸਿੰਘ, ਜਥੇਦਾਰ ਅਮਰਜੀਤ ਸਿੰਘ,ਜਥੇਦਾਰ ਬਾਬਾ ਬਿੱਲਾ ਸਿੰਘ,ਰਾਜਵਿੰਦਰ ਸਿੰਘ ,ਪਰਮਜੀਤ ਸਿੰਘ,ਮੋਰ ਸਿੰਘ ਅਤੇ ਬੱਗਾ ਸਿੰਘ ਦੀ ਪ੍ਰੇਰਨਾ ਸਦਕਾ 60 ਦੇ ਕਰੀਬ ਪਰਿਵਾਰਾਂ ਨੇ ਵੱਖ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹੱਕ ਵਿਚ ਖੜ੍ਹਨ ਦਾ ਫ਼ੈਸਲਾ ਲਿਆ। ਅਕਾਲੀ ਦਲ ਵਾਰਿਸ ਦੇ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਜਸਕਰਨ ਸਿੰਘ ਲੋਪੋਕੇ ਕਾਰਜਕਾਰੀ ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਬਲਜਿੰਦਰ ਸਿੰਘ ਥਾਂਦੇ ਵਲੋਂ ਪਾਰਟੀ ਦੇ ਚਿੰਨ ਵਾਲੇ ਮਫਲਰ ਦੇ ਕੇ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਪਾਰਟੀ ਵਿਚ ਸ਼ਾਮਿਲ ਪਰਿਵਾਰਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸੋਚ 'ਤੇ ਚੱਲ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਮਜਬੂਤ ਕਰਨ ਦਾ ਵਿਸ਼ਵਾਸ ਦਿਵਾਇਆ!
ਤਾਜ਼ਾ ਖ਼ਬਰਾਂ
Free
ਸਰਹੱਦੀ ਪਿੰਡ ਦੇ 60 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸਾਮਿਲ
ਓਠੀਆ (ਅੰਮ੍ਰਿਤਸਰ), 15 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਵਿਧਾਨ ਸਭਾ ਚੋਣਾਂ 2027 ਦੀ ਜਿੱਤ ਲਈ ਸਿਆਸੀ ਪਾਰਟੀਆਂ ਵਲੋਂ ਪੂਰੀ ਜੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ! ਵਰਕਰਾਂ...
ਅਜੀਤ ਡੈਸਕ
15-09-2026