11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਾਕਿਸਤਾਨ ਤੋਂ ਦੁਬਈ ਰਸਤੇ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਫ਼ੈਸਲਾਬਾਦ ਏਅਰਪੋਰਟ ਤੇ ਰੋਕਿਆ

ਅਟਾਰੀ ਸਰਹੱਦ (ਅੰਮ੍ਰਿਤਸਰ), 11 ਸਤੰਬਰ-(ਰਾਜਿੰਦਰ ਸਿੰਘ ਰੂਬੀ) - ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਕੱਤਰ ਹੋ ਕੇ ਭਾਰਤ ਸਥਿਤ ਸਿੱਖ ਗੁਰਧਾਮ ਸ੍ਰੀ ਹੇਮਕੁੰਡ ਸਾਹਿਬ ਅਤੇ ਹੋਰ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ...

ਅਜੀਤ ਡੈਸਕ 11-09-2026

ਅਟਾਰੀ ਸਰਹੱਦ (ਅੰਮ੍ਰਿਤਸਰ), 11 ਸਤੰਬਰ-(ਰਾਜਿੰਦਰ ਸਿੰਘ ਰੂਬੀ) - ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਕੱਤਰ ਹੋ ਕੇ ਭਾਰਤ ਸਥਿਤ ਸਿੱਖ ਗੁਰਧਾਮ ਸ੍ਰੀ ਹੇਮਕੁੰਡ ਸਾਹਿਬ ਅਤੇ ਹੋਰ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਇਕੱਤਰ ਹੋ ਕੇ ਦੁਬਈ ਰਸਤੇ ਭਾਰਤ ਆਉਣ ਵਾਲੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਗ੍ਰਹਿ ਵਿਭਾਗ ਨੇ ਪਾਕਿਸਤਾਨ ਦੇ  ਫ਼ੈਸਲਾਬਾਦ  ਏਅਰਪੋਰਟ 'ਤੇ ਹੀ ਪਿਛਲੇ ਕਰੀਬ 12 ਘੰਟਿਆਂ ਤੋਂ ਰੋਕ ਰੱਖਿਆ ਹੈ । ਇਸ ਕਰਕੇ ਪਾਕਿਸਤਾਨ ਤੋਂ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਵਿਚ ਏਅਰਪੋਰਟ 'ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਸਿੱਖ ਸ਼ਰਧਾਲੂ ਸੰਗਤੀ ਰੂਪ ਵਿਚ ਇਕੱਤਰ ਹੋ ਕੇ ਗੁਰੂ ਸਾਹਿਬ ਜੀ ਦਾ ਜਾਪ ਕਰਦੇ ਹੋਏ ਪਾਠ ਕਰ ਰਹੇ ਹਨ ਤੇ ਆਪਣੀ ਪਾਕਿਸਤਾਨ ਸਰਕਾਰ ਨੂੰ ਬੁਰੀ ਤਰ੍ਹਾਂ ਕੋਸ  ਰਹੇ ਹਨ ਕਿ ਪਾਕਿਸਤਾਨ ਵਿਚ ਵੱਸਦੇ ਸਿੱਖ ਸ਼ਰਧਾਲੂਆਂ ਤੇ ਇਹੋ ਜਿਹਾ ਅੱਤਿਆਚਾਰ ਕਿਉਂ ਕੀਤਾ ਜਾ ਰਿਹਾ ਹੈ ।
ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੇ ਭਾਰਤ ਵਿਚ ਵੱਸਦੇ ਸਿੱਖ ਆਗੂਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਹੋਰ ਸਿੱਖ ਜਥੇਬੰਦੀਆਂ ਕੋਲੋਂ ਅਪੀਲ ਕੀਤੀ ਕਿ ਪਾਕਿਸਤਾਨ ਵਿਚ ਵਸਦੇ ਸਿੱਖਾਂ ਨਾਲ ਇਹੋ ਜਿਹੇ ਹੋ ਰਹੇ ਘਟੀਆ ਕਿਸਮ ਦੇ ਰਵੱਈਏ ਨੂੰ ਜਨਤਕ ਕਰਨ ਲਈ ਪਾਕਿਸਤਾਨ ਸਰਕਾਰ ਤੇ ਦਬਾਅ ਬਣਾਉਣ ਤੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸਿੱਖ ਗੁਰਧਾਮਾਂ ਦੇ ਯਾਤਰਾ ਦਰਸ਼ਨ ਦੀਦਾਰੇ ਕਰਨ ਲਈ ਭੇਜਿਆ ਜਾਵੇ।

ਪਿਛਲੀ ਖ਼ਬਰ ਬ੍ਰਿਕਸ ਸੰਮੇਲਨ ਸੰਮੇਲਨ ਲਈ ਇਕੋ ਬੱਸ ਵਿਚ ਸਫ਼ਰ ਕਰਨਗੇ ਵੱਖ-ਵੱਖ ਰਾਜਾਂ ਦੇ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਅਗਲੀ ਖ਼ਬਰ ਵਿਸ਼ਵ ਭਲਾਈ ਦੀ ਸਾਂਝੀ ਇੱਛਾ ਨਾਲ ਵੱਖ-ਵੱਖ ਮੁੱਦਿਆਂ 'ਤੇ ਸਕਾਰਾਤਮਕ ਅਤੇ ਅਰਥਪੂਰਨ ਚਰਚਾ ਦਾ ਗਵਾਹ ਬਣੇਗਾ ਬ੍ਰਿਕਸ ਸੰਮੇ...