07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰੋਜ਼ੀ ਰੋਟੀ ਲਈ ਵਿਦੇਸ਼ ਗਏ ਮੌੜ ਮੰਡੀ ਦੇ ਪਿੰਡ ਮਾਈਸਰਖਾਨਾ ਦੇ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਮੌਤ, ਪਿੰਡ ’ਚ ਫੈਲੀ ਸੋਗ ਦੀ ਲਹਿਰ

ਬਠਿੰਡਾ/ ਮੌਤਮੰਡੀ/ਸੀਗੋ ਮੰਡੀ, 7 ਸਤੰਬਰ (ਲਕਵਿੰਦਰ ਸ਼ਰਮਾ/ਗੁਰਜੀਤ ਕਮਲੂ)- ਬਠਿੰਡੇ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਦੇ ਪਿੰਡ...

ਅਜੀਤ ਡੈਸਕ 07-09-2026

ਬਠਿੰਡਾ/ ਮੌਤਮੰਡੀ/ਸੀਗੋ ਮੰਡੀ, 7 ਸਤੰਬਰ (ਲਕਵਿੰਦਰ ਸ਼ਰਮਾ/ਗੁਰਜੀਤ ਕਮਲੂ)- ਬਠਿੰਡੇ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਦੇ ਪਿੰਡ ਮਾਈਸਰਖਾਨਾ ਦਾ ਨੌਜਵਾਨ ਹਰਪ੍ਰੀਤ ਸਿੰਘ (35) ਆਪਣੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਪੁਰਤਗਾਲ ਗਿਆ ਸੀ, ਕੜੀ ਮਸ਼ਕਤ ਕਰਨ ਤੋਂ ਬਾਅਦ ਜਦੋਂ ਉਹ ਪੀ.ਆਰ ਹੋਇਆ ਤਾਂ ਅਚਾਨਕ ਉਸ ਦੀ ਮੌਤ ਹੋ ਗਈ। ਜਿਸ ਦੀ ਖ਼ਬਰ ਸੁਣਦੇ ਸਾਰ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

ਇਸ ਮੌਕੇ ਪਿੰਡ ਦੀ ਸਰਪੰਚ ਸੁਖਵੀਰ ਕੌਰ ਤੇ ਰਣਜੀਤ ਸਿੰਘ ਮਠਾੜੂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਆਪਣੇ ਭਵਿੱਖ ਦਾ ਸੁਪਨਾ ਬਣਾਉਣ ਲਈ ਵਿਦੇਸ਼ ਗਏ ਸਨ ਪਰ ਜਦੋਂ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦੋਂ ਕਿ ਇਕ ਭਰਾ ਤੇ ਪਿਤਾ ਦੇ ਫ਼ਿਕਰ ਵਿਚ ਉਹ ਵਿਦੇਸ਼ ਵਿਚ ਮਿਹਨਤ ਕਰ ਰਿਹਾ ਸੀ ਪਰ ਅਚਾਨਕ ਉਸ ਦੀ ਮੌਤ ਹੋ ਗਈ ਜਿਸ ਨਾਲ ਉਨ੍ਹਾਂ ਦੇ ਸਾਰੇ ਸਪਨੇ ਚਕਨਾ ਚੂਰ ਹੋ ਗਏ।

ਪਿਛਲੀ ਖ਼ਬਰ ਇਕ ਹਫ਼ਤੇ ਅੰਦਰ ਪੀਜੀ ਅਤੇ ਹੋਸਟਲਾਂ ਦਾ ਆਡਿਟ ਕਰੇ ਐਮਸੀਡੀ - ਦਿੱਲੀ ਹਾਈ ਕੋਰਟ ਵਲੋਂ ਨਿਰਦੇਸ਼ ਅਗਲੀ ਖ਼ਬਰ ਆਸਟਰੇਲੀਆ ’ਚ ਸੜਕ ਹਾਦਸੇ ਦੌਰਾਨ ਭਾਰਤੀ ਨੌਜਵਾਨ ਦੀ ਮੌਤ