02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੁੱਖ ਮੰਤਰੀ ਭਗਵੰਤ ਮਾਨ ਪ੍ਰੋਗਰਾਮ ਸੱਥ ਤਹਿਤ ਪਿੰਡ ਤੀੜਾ ਨਿਊ ਚੰਡੀਗੜ੍ਹ ਪੁੱਜੇ

ਮੁੱਲਾਂਪੁਰ (ਗਰੀਬਦਾਸ), 1 ਸਤੰਬਰ (ਦਿਲਬਰ ਸਿੰਘ ਖੈਰਪੁਰ) - ‌‌ਪਿੰਡ ਤੀੜਾ (ਨਿਊ ਚੰਡੀਗੜ੍ਹ) ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਅਜੀਤ ਡੈਸਕ 01-09-2026

ਮੁੱਲਾਂਪੁਰ (ਗਰੀਬਦਾਸ), 1 ਸਤੰਬਰ (ਦਿਲਬਰ ਸਿੰਘ ਖੈਰਪੁਰ) - ‌‌ਪਿੰਡ ਤੀੜਾ (ਨਿਊ ਚੰਡੀਗੜ੍ਹ) ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਗਰਾਮ ਸੱਥ ਤਹਿਤ ਇਲਾਕੇ ਦੇ ਲੋਕਾਂ ਦੇ ਭਰਵੇਂ  ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਵਿਰੋਧੀਆਂ ਪਾਰਟੀਆਂ ਨੂੰ ਖੂਬ ਰਗੜੇ ਲਾਏ ਤੇ ਆਪਣੀ ਹਾਸ ਰਸ ਕਾਮੇਡੀ ਰਾਹੀਂ ਲੋਕਾਂ ਨੂੰ ਹਾਸੇ ਠੱਠੇ ਵਿਚ ਸਿਆਸਤ ਦੀਆਂ ਅੰਦਰਲੀਆਂ ਗੱਲਾਂ ਰਾਹੀਂ ਸਮਝਾਉਂਦਿਆਂ 2027 'ਚ ਮੁੜ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।

ਇਕੱਠ ਨੂੰ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਸਮੇਤ ਨੌਜਵਾਨ ਆਗੂ ਪਰਮਿੰਦਰ ਸਿੰਘ ਗੋਲਡੀ ਨੇ ਵੀ ਸੰਬੋਧਨ ਕੀਤਾ। ਆਪ ਪਾਰਟੀ ਦੀ ਖਰੜ ਤੋਂ ਮੌਜੂਦਾ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਦੀ ਪ੍ਰੋਗਰਾਮ ਸੱਥ ਵਿਚ ਗੈਰਹਾਜ਼ਰੀ ਰੜਕੀ। ਥਾਂ ਥਾਂ ਲੱਗੇ ਬੈਨਰਾਂ ਤੇ ਕਿਧਰੇ ਵਿਧਾਇਕਾ ਦੀ ਤਸਵੀਰ ਨਜ਼ਰ ਨਹੀਂ ਆਈ। ਭਗਵੰਤ ਮਾਨ ਨੇ ਸੁਖਬੀਰ ਬਾਦਲ ਦੀ ਕਿੱਕਲੀ ਸੁਣਾਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ।

ਪਿਛਲੀ ਖ਼ਬਰ ਡੀ.ਏ. ਦੇ ਬਕਾਏ ਦੀ ਅਦਾਇਗੀ ਮਾਮਲੇ ’ਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ਼, ਐਸ.ਐਲ.ਪੀ. ਦਾਇਰ ਅਗਲੀ ਖ਼ਬਰ ਸੋਨਾ ਚੋਰੀ ਮਾਮਲੇ ’ਚ ਕਿਸਾਨਾਂ ਵਲੋਂ ਥਾਣਾ ਦਿੜ੍ਹਬਾ ਅੱਗੇ ਧਰਨਾ ਲਗਾਇਆ ਗਿਆ