ਪਟਨਾ, 13 ਅਕਤੂਬਰ (ਇੰਟ)- ਬਿਹਾਰ ਦੇ ਹਾਜੀਪੁਰ ਜ਼ਿਲ੍ਹੇ ਵਿੱਚ ਰਾਮਪੁਰ ਸ਼ਿਆਮਚੰਦ ਪਿੰਡ ਨੇੜੇ ਗੰਗਾ ਨਦੀ ਵਿਚ ਲਗਭਗ 15 ਤੋਂ 20 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ।
ਇਸ ਦੁੱਖਦਾਈ ਘਟਨਾ ਵਿਚ ਮਰਨ ਵਾਲਿਆਂ ਵਿਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਸਨ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪੰਜ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਘਟਨਾ ਰਾਘੋਪੁਰ ਥਾਣੇ ਦੇ ਅਧਿਕਾਰ ਖੇਤਰ ਵਿਚ ਵਾਪਰੀ।