ਜਗਰਾਉਂ (ਲੁਧਿਆਣਾ) 30 ਸਤੰਬਰ (ਕੁਲਦੀਪ ਸਿੰਘ ਲੋਹਟ) - ਅੱਜ ਤੜਕਸਾਰ ਪਿੰਡ ਹੇਰਾਂ 'ਚ ਐਨ.ਆਰ.ਆਈ ਦੇ ਕੋਠੀ ਅੱਗੇ ਗੋਲੀਆਂ ਦੀ ਤਾੜ-ਤਾੜ ਨਾਲ ਪਿੰਡ ਦਹਿਲ ਉੱਠਿਆ। ਘਟਨਾ ਸਵੇਰੇ ਸਵੇਰੇ ਕਰੀਬ 4:19 ਵਜੇ ਦੀ ਹੈ , ਜਦੋੰ ਚਿੱਟੇ ਰੰਗ ਦੀ ਕਾਰ ’ਚ ਸਵਾਰ ਹਮਲਾਵਰਾਂ ਨੇ ਰਾਜੋਆਣਾ ਲਿੰਕ ਰੋਡ ਨੇੜੇ ਸਥਿਤ ਕੈਨੇਡਾ ਵਾਸੀ ਜਿੰਦਰ ਸਿੰਘ ਦੀ ਬੰਦ ਕੋਠੀ ਦੇ ਮੁੱਖ ਗੇਟ ’ਤੇ ਦੋ ਰਾਊਂਡ ਫਾਇਰ ਕਰ ਦਿੱਤੇ। ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ।ਗੋਲੀਆਂ ਦੀ ਆਵਾਜ਼ ਸੁਣਦਿਆਂ ਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਆਪਣੇ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲੇ ਪਿੰਡ ਵਾਸੀਆਂ ਵਿਚ ਸਹਿਮ ਪੈਦਾ ਹੋ ਗਿਆ। ਅਚਾਨਕ ਹੋਈ ਫਾਇਰਿੰਗ ਕਾਰਨ ਕਈ ਲੋਕਾਂ ਨੇ ਜਿੱਥੇ ਥਾਂ ਮਿਲੀ,ਉਨ੍ਹਾਂ ਉੱਥੇ ਹੀ ਲੁਕ ਕੇ ਆਪਣਾ ਬਚਾਅ ਕੀਤਾ, ਜਦਕਿ ਕੁਝ ਲੋਕ ਵਾਪਸ ਆਪਣੇ ਘਰਾਂ ਨੂੰ ਚਲੇ ਗਏ। ਜਿਸ ਕੋਠੀ ਨੂੰ ਹਮਲਾਵਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ, ਉਸ ਨੂੰ ਤਾਲਾ ਲੱਗਿਆ ਹੋਇਆ ਹੈ ਤੇ ਪਰਿਵਾਰ ਦੇ ਸਾਰੇ ਮੈਂਬਰ ਕੈਨੇਡਾ ਵਿਚ ਰਹਿ ਰਹੇ ਹਨ। ਫਾਇਰਿੰਗ ਦੀ ਇਸ ਘਟਨਾ ਤੋਂ ਬਾਅਦ ਪਿੰਡ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਘਟਨਾ ਸੰਬੰਧੀ ਵੱਖ-ਵੱਖ ਚਰਚਾਵਾਂ ਦਾ ਬਜ਼ਾਰ ਗਰਮ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈਂ।
ਤਾਜ਼ਾ ਖ਼ਬਰਾਂ
Free
ਐਨ.ਆਰ.ਆਈ. ਦੀ ਕੋਠੀ ਅੱਗੇ ਹੋਈ ਤਾੜ-ਤਾੜ
ਗਰਾਉਂ (ਲੁਧਿਆਣਾ) 30 ਸਤੰਬਰ (ਕੁਲਦੀਪ ਸਿੰਘ ਲੋਹਟ) - ਅੱਜ ਤੜਕਸਾਰ ਪਿੰਡ ਹੇਰਾਂ 'ਚ ਐਨ.ਆਰ.ਆਈ ਦੇ ਕੋਠੀ ਅੱਗੇ ਗੋਲੀਆਂ ਦੀ ਤਾੜ-ਤਾੜ ਨਾਲ...
ਅਜੀਤ ਡੈਸਕ
30-09-2026