26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੌੜ ਮੰਡੀ ਵਿਖੇ ਕਿਸਾਨ ਮਹਾਂ ਪੰਚਾਇਤ ਤੋਂ ਬਾਅਦ ਮੌੜ ਚੌਂਕ ਜਾਮ

ਮੌੜ ਮੰਡੀ (ਬਠਿੰਡਾ), 26 ਸਤੰਬਰ (ਗੁਰਜੀਤ ਸਿੰਘ ਕਮਾਲੂ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਅਤੇ ਸੰਯੁਕਤ...

ਅਜੀਤ ਡੈਸਕ 26-09-2026

ਮੌੜ ਮੰਡੀ (ਬਠਿੰਡਾ), 26 ਸਤੰਬਰ (ਗੁਰਜੀਤ ਸਿੰਘ ਕਮਾਲੂ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਅਤੇ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੀ ਜ਼ਮੀਨ ਬਚਾਓ ਪੁਲਿਸ ਜ਼ਬਰ ਵਿਰੁੱਧ ਕਿਸਾਨ ਮਹਾਂ ਪੰਚਾਇਤ ਤੋਂ ਬਾਅਦ ਕਿਸਾਨ ਮੋਰਚੇ ਵਲੋਂ ਮੌੜ ਚੌਂਕ ਨੂੰ ਜਾਮ ਕਰ ਦਿੱਤਾ ਗਿਆ ਹੈ।

ਕਿਸਾਨ ਯੂਨੀਅਨ ਵਲੋਂ ਇਲਜ਼ਾਮ ਹੈ ਕਿ ਮੌੜ ਪ੍ਰਸ਼ਾਸ਼ਨ ਵਲੋਂ ਡਰੋਨ ਮਾਮਲੇ ਵਿਚ ਕਾਰਵਾਈ ਕਰਨ ਲਈ ਸਮਾਂ ਲਿਆ ਸੀ ਪ੍ਰੰਤੂ ਪ੍ਰਸ਼ਾਸ਼ਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਅੱਜ ਪ੍ਰਸਾਸ਼ਨ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਸਮਝੀ ਗਈ ਜਿਸ ਦੇ ਰੋਸ ਵਜੋਂ ਮਹਾਂ ਪੰਚਾਇਤ ਖ਼ਤਮ ਹੋਣ ਤੋਂ ਬਾਅਦ ਸਾਰੇ ਕਿਸਾਨਾਂ ਨੇ ਮੌੜ ਚੌਂਕ ਨੂੰ ਜਾਮ ਕਰ ਦਿੱਤਾ। 

ਪਿਛਲੀ ਖ਼ਬਰ ‘‘ਗਮਾਡਾ ਦਫ਼ਤਰ ’ਚ ਹੋਈ ED ਛਾਪੇਮਾਰੀ ਸੰਬੰਧੀ ਜਲਦ ਕੀਤੇ ਜਾਣਗੇ ਵੱਡੇ ਖੁਲਾਸੇ’’ ਅਗਲੀ ਖ਼ਬਰ ਪੰਜਾਬ ਸਾਂਝੀਵਾਲਤਾ ਦਲ ਪੰਜਾਬ ਨੇ ਗੌਰਵ ਰਾਣਾ ਨੂੰ ਹਲਕਾ ਰੂਪਨਗਰ ਤੋਂ ਵਿਧਾਨ ਸਭਾ ਉਮੀਦਵਾਰ ਐਲਾਨਿਆ