23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਟਵਾਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਮੋਰਚਾ, ਤਹਿਸੀਲ ਲੋਪੋਕੇ ' ਚ ਕੰਮਕਾਜ ਠੱਪ

ਚੋਗਾਵਾਂ/ਅੰਮ੍ਰਿਤਸਰ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)- 'ਦੀ ਰੈਵਨਿਊ ਪਟਵਾਰ ਯੂਨੀਅਨ...

ਅਜੀਤ ਡੈਸਕ 23-09-2026

ਚੋਗਾਵਾਂ/ਅੰਮ੍ਰਿਤਸਰ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)- 'ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ' ਦੇ ਸੱਦੇ 'ਤੇ ਅੱਜ ਤਹਿਸੀਲ ਲੋਪੋਕੇ ਵਿਖੇ ਪਟਵਾਰੀਆਂ ਵਲੋਂ ਮੁਕੰਮਲ ਕੰਮਕਾਜ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਯੂਨੀਅਨ ਆਗੂ ਕਰਨਜੀਤ ਸਿੰਘ ਪੱਟੀ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਜਨਰਲ ਸਕੱਤਰ ਦੀਪਕ ਮਸੀਹ ਵਲੋਂ ਕੀਤਾ ਗਿਆ।

ਪਟਵਾਰੀਆਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਖ਼ਤਮ ਕੀਤੀਆਂ 1,056 ਅਸਾਮੀਆਂ ਮੁੜ ਬਹਾਲ ਨਾ ਕੀਤੀਆਂ, ਸਾਰੇ ਰੈਵਨਿਊ ਸਰਕਲਾਂ 'ਚ ਨਵੀਂ ਪੱਕੀ ਭਰਤੀ ਨਾ ਕੀਤੀ, ਨਿਗੁਣੀਆਂ ਤਨਖਾਹਾਂ ਸਬੰਧੀ 17 ਜੁਲਾਈ 2020 ਦਾ ਪੱਤਰ ਵਾਪਸ ਨਾ ਲਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ, ਤਾਂ ਸੰਘਰਸ਼ ਹੋਰ ਤਿੱਖਾ ਕਰਕੇ 'ਲਾਲ ਲਕੀਰ' ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

ਇਸ ਮੌਕੇ ਪਟਵਾਰੀ ਗੁਰਨਾਮ ਸਿੰਘ, ਗੁਰਕੀਰਤ ਸਿੰਘ, ਰਜਿੰਦਰ ਸਿੰਘ, ਰਣਜੀਤ ਸਿੰਘ, ਆਗਿਆਪਾਲ ਸਿੰਘ, ਸੰਦੀਪ ਸਿੰਘ, ਰਜੇਸ਼ ਕੁਮਾਰ, ਪਰਮਜੀਤ ਸਿੰਘ, ਯੁਵਰਾਜ ਸਿੰਘ, ਅਜੀਤ ਸਿੰਘ, ਕੋਮਲਪ੍ਰੀਤ ਕੌਰ, ਮਨੀਸ਼ ਕੁਮਾਰ ਅਤੇ ਅਮਨਦੀਪ ਸਿੰਘ ਆਦਿ ਨੇ ਇਕ ਸੁਰ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਪਿਛਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਸੱਤਵੀਂ, ਫਰਾਲਾ ਅਗਲੀ ਖ਼ਬਰ ਲੁਧਿਆਣਾ ’ਚ 50 ਲੱਖ ਰੁਪਏ ਕੀਮਤ ਦਾ 300 ਕਿਲੋ ਗਾਂਜਾ ਬਰਾਮਦ, 3 ਮੁਲਜ਼ਮ ਗ੍ਰਿਫ਼ਤਾਰ