23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਚੰਡੀਗੜ੍ਹ ਵਿਚ ਕਿਸਾਨ ਭਵਨ ਵਿਖੇ ਅੱਜ ਪੰਜਾਬ ਸਾਂਝੀਵਾਲਤਾ ਦਲ ਵਲੋਂ ਆਪਣੀ ਨਵੀਂ ਸਿਆਸੀ ਸੋਚ ਦਾ ਐਲਾਨ

ਚੰਡੀਗੜ੍ਹ, 23 ਸਤੰਬਰ (ਅਜਾਇਬ ਔਜਲਾ)- ਚੰਡੀਗੜ੍ਹ ਵਿਚ ਕਿਸਾਨ ਭਵਨ ਵਿਖੇ ਅੱਜ ਪੰਜਾਬ ਸਾਂਝੀਵਾਲਤਾ...

ਅਜੀਤ ਡੈਸਕ 23-09-2026

ਚੰਡੀਗੜ੍ਹ, 23 ਸਤੰਬਰ (ਅਜਾਇਬ ਔਜਲਾ)- ਚੰਡੀਗੜ੍ਹ ਵਿਚ ਕਿਸਾਨ ਭਵਨ ਵਿਖੇ ਅੱਜ ਪੰਜਾਬ ਸਾਂਝੀਵਾਲਤਾ ਦਲ ਨੇ ਆਪਣੀ ਨਵੀਂ ਸਿਆਸੀ ਸੋਚ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਮਾਜ ਸੇਵੀ, ਅਦਾਕਾਰ ਨਿਰਮਾਤਾ ਨਿਰਦੇਸ਼ਕ ਅਮਿਤੋਜ ਮਾਨ ਵਲੋਂ ਇਸਦਾ ਬਕਾਇਦਾ ਤੌਰ ਤੇ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਆਪਣੇ ਆਪ ਨੂੰ ਹੋਰ ਸਿਆਸੀ ਪਾਰਟੀਆਂ ਉਹ ਵੱਖਰੀ ਸੋਚ ਵਾਲੀ ਪਾਰਟੀ ਦੱਸਦਿਆਂ ਅੱਜ ਆਪਣੇ ਸਿਆਸੀ ਏਜੰਡੇ ਅਤੇ ਨੀਤੀਆਂ ਦਾ ਐਲਾਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਪਾਰਟੀ ਲੋਕ ਲੁਭਾਉ ਸਿਆਸਤ ਤੋਂ ਦੂਰ ਰਹਿੰਦਿਆਂ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਤੇ ਯਥਾਰਥਵਾਦੀ ਪਹੁੰਚ ਅਪਣਾਏਗੀ ਅਤੇ ਸੂਬੇ ਨੂੰ ਮੁੜ ਖੁਸ਼ਹਾਲ ਅਤੇ ਮੋਹਰੀ ਸੂਬਾ ਬਣਾਉਣ ਨੂੰ ਆਪਣਾ ਉਦੇਸ਼ ਬਣਾਕੇ ਚੱਲੇਗੀ।

ਇਸ ਮੌਕੇ ਤੇ ਅਮਿਤੋਜ ਮਾਨ ਨੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਵੀ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਪਾਰਟੀਆਂ ਲੋਕ ਮੁੱਦਿਆਂ ਤੇ ਨਹੀਂ ਸਗੋਂ ਸਿਆਸੀ ਰੋਟੀਆਂ ਸੇਕਣ ਲਈ ਚੋਣਾਂ ਲੜਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨੇ ਦੀ ਬੇਲਗਾਮ ਵਰਤੋਂ ਕਰਕੇ ਸੱਤਾ ਹਾਸਲ ਕਰਨਾ ਉਨ੍ਹਾਂ ਦੀ ਵਿਚਾਰਧਾਰਾ ਦਾ ਹਿੱਸਾ ਨਹੀਂ ਹੋਵੇਗਾ।

ਪਿਛਲੀ ਖ਼ਬਰ ਜਲੰਧਰ 'ਚ ਤਕਸਾਲੀ ਪਰਿਵਾਰ ਦੇ ਰਣਤੇਜ ਸਿੰਘ ਪੋਵਾਰ 'ਆਪ' 'ਚ ਸ਼ਾਮਲ ਅਗਲੀ ਖ਼ਬਰ ਕੈਬਨਿਟ ਮੰਤਰੀ ਨੇ 109 ਵਿਦਿਆਰਥਣਾਂ ਨੂੰ ਵੰਡੇ ਮੁਫ਼ਤ ਸਾਈਕਲ