12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੜਕ ਹਾਦਸੇ ’ਚ ਮ੍ਰਿਤਕ ਹਰਮਨ ਸਿੱਧੂ ਦੇ ਪਰਿਵਾਰ ਨੂੰ ਟ੍ਰਿਬਿਊਨਲ ਨੇ 7071030 ਰੁਪਏ ਮੁਆਵਜ਼ਾ ਦੇਣ ਦਾ ਕੀਤਾ ਹੁਕਮ

ਸੰਗਰੂਰ 12 ਸਤੰਬਰ (ਧੀਰਜ ਪਸੋਰੀਆ) -ਮੁਨੀਸ਼ ਸਿੰਗਲ ਪ੍ਰਧਾਨ ਅਧਿਕਾਰੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਹੁਕਮ ਕੀਤਾ ਹੈ ਕਿ ਸੜਕ ਹਾਦਸੇ ਵਿਚ ਮ੍ਰਿਤਕ ਪੰਜਾਬੀ ਗਾਇਕ ਹਰਮਨ ਸਿੱਧੂ ਦੇ ਪਰਿਵਾਰ...

ਅਜੀਤ ਡੈਸਕ 12-09-2026

ਸੰਗਰੂਰ 12 ਸਤੰਬਰ (ਧੀਰਜ  ਪਸੋਰੀਆ) -ਮੁਨੀਸ਼ ਸਿੰਗਲ ਪ੍ਰਧਾਨ ਅਧਿਕਾਰੀ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਹੁਕਮ ਕੀਤਾ ਹੈ ਕਿ ਸੜਕ ਹਾਦਸੇ ਵਿਚ ਮ੍ਰਿਤਕ ਪੰਜਾਬੀ ਗਾਇਕ ਹਰਮਨ ਸਿੱਧੂ ਦੇ ਪਰਿਵਾਰ ਨੂੰ ਕਲੇਮ ਵਜੋਂ 7071030 ਰੁਪਏ ਵਿਆਜ ਸਮੇਤ ਅਦਾ ਕੀਤੇ ਜਾਣ। ਕੇਸ ਮੁਤਾਬਿਕ ਹਰਮਨ ਸਿੱਧੂ ਜੋ ਯੂ ਟਿਊਬ ਚੈਨਲ ਵੀ ਚਲਾਉਂਦਾ ਸੀ, 21 ਨਵੰਬਰ 2025 ਨੂੰ ਕਾਰ ਰਾਹੀਂ ਆਪਣੇ ਪਿੰਡ  ਖ਼ਿਆਲਾ ਕਲਾਂ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇਕ ਕੈਂਟਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਹਾਦਸੇ ਦੌਰਾਨ ਹਰਮਨ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਥਾਣਾ ਸਦਰ ਮਾਨਸਾ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ, ਬੇਟੀ ਹਰਗੁਨ ਕੌਰ ਅਤੇ ਮਾਂ ਅਮਰਜੀਤ ਕੌਰ ਵਾਸੀਅਨ ਖ਼ਿਆਲਾ ਕਲਾਂ ਜ਼ਿਲ੍ਹਾ ਮਾਨਸਾ ਨੇ ਕਲੇਮ ਲੈਣ ਲਈ ਆਪਣੇ ਵਕੀਲ ਗੁਰਬਚਨ ਸਿੰਘ ਨਹਿਲ ਰਾਹੀਂ ਜ਼ਿਲ੍ਹਾ ਖਪਤਕਾਰ ਕਮਿਸ਼ਨ ਸੰਗਰੂਰ ਦਾ ਦਰਵਾਜ਼ਾ ਖੜਕਾਇਆ ਜਿੱਥੇ ਹੁਣ ਸੁਣਵਾਈ ਮੁਕੰਮਲ ਹੋਣ ਉੱਤੇ ਕਮਿਸ਼ਨ ਵੱਲੋਂ ਨਿਊ ਇੰਡੀਆ ਇੰਸੂਰੈਂਸ ਕੰਪਨੀ ਦੇ ਨਾਲ-ਨਾਲ ਕੈਂਟਰ ਦੇ ਡਰਾਈਵਰ ਅਤੇ ਮਾਲਕ ਨੂੰ ਹੁਕਮ ਕੀਤਾ ਹੈ ਕਿ ਮ੍ਰਿਤਕ ਦੇ ਵਾਰਸਾਂ ਨੂੰ  ਕਲੇਮ ਵਜੋਂ 7071030 ਰੁਪਏ ਸਮੇਤ 6 ਪ੍ਰਤੀਸ਼ਤ ਵਿਆਜ ਅਦਾ ਕੀਤੇ ਜਾਣ।

ਪਿਛਲੀ ਖ਼ਬਰ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਦੌਰੇ ’ਤੇ ਆਉਣਗੇ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੀ ਤਾਲਮੇਲ ਕਮੇਟੀ ਵਲੋਂ ਕੀਤੀ ਰੋਸ ਰੈਲੀ