10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕਰਨਾਟਕ : ਈਡੀ ਵਲੋਂ ਰਾਜ ਮੰਤਰੀ ਸਤੀਸ਼ ਝਾਰਕੀਹੋਲੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ 'ਤੇ ਦੂਜੇ ਦਿਨ ਵੀ ਛਾਪੇਮਾਰੀ ਜਾਰੀ

ਬੇਲਾਗਾਵੀ (ਕਰਨਾਟਕ), 10 ਸਤੰਬਰ - ਙ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ ਵਿਚ ਬੇਲਾਗਾਵੀ ਵਿਚ ਰਾਜ ਮੰਤਰੀ ਸਤੀਸ਼ ਝਾਰਕੀਹੋਲੀ ਦੇ ਨਜ਼ਦੀਕੀ ਰਿਸ਼ਤੇਦਾਰ ਮੰਜੂਨਾਥ...

ਅਜੀਤ ਡੈਸਕ 10-09-2026

ਬੇਲਾਗਾਵੀ (ਕਰਨਾਟਕ), 10 ਸਤੰਬਰ -  ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ ਵਿਚ ਬੇਲਾਗਾਵੀ ਵਿਚ ਰਾਜ ਮੰਤਰੀ ਸਤੀਸ਼ ਝਾਰਕੀਹੋਲੀ ਦੇ ਨਜ਼ਦੀਕੀ ਰਿਸ਼ਤੇਦਾਰ ਮੰਜੂਨਾਥ ਦੇ ਘਰ 'ਤੇ ਦੂਜੇ ਦਿਨ ਵੀ ਛਾਪੇਮਾਰੀ ਜਾਰੀ ਰੱਖੀ। ਦੱਸ ਦਈਏ ਕਿ ਈਡੀ ਨੇ ਕੱਲ੍ਹ ਵੀ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੇ ਸੰਬੰਧ ਵਿਚ ਕਰਨਾਟਕ ਵਿਚ 18 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਵਿਚ ਰਾਜ ਮੰਤਰੀ ਸਤੀਸ਼ ਝਾਰਕੀਹੋਲੀ ਅਤੇ ਉਨ੍ਹਾਂ ਦੀ ਧੀ ਪ੍ਰਿਯੰਕਾ ਝਾਰਕੀਹੋਲੀ (ਜੋ ਕਿ ਚਿਕੋਡੀ ਤੋਂ ਸੰਸਦ ਮੈਂਬਰ ਹੈ) ਦੇ ਘਰ ਸ਼ਾਮਲ ਸਨ।ਅਧਿਕਾਰੀਆਂ ਦੇ ਅਨੁਸਾਰ, ਇਹ ਸਤੀਸ਼ ਜਰਕੀਹੋਲੀ ਵਿਰੁੱਧ ਇੱਕ ਵੱਖਰਾ ਮਨੀ ਲਾਂਡਰਿੰਗ ਕੇਸ ਹੈ। ਮੰਤਰੀ ਅਤੇ ਉਨ੍ਹਾਂ ਦੀ ਧੀ ਦੇ ਘਰਾਂ ਤੋਂ ਇਲਾਵਾ, ਈਡੀ ਮੰਤਰੀ ਦੇ ਜੀਜਾ ਵਾਈ. ਮੰਜੂਨਾਥ ਦੇ ਘਰ ਦੀ ਵੀ ਤਲਾਸ਼ੀ ਲੈ ਰਿਹਾ ਹੈ।

ਪਿਛਲੀ ਖ਼ਬਰ ਤੇਲੰਗਾਨਾ - ਖੰਭੇ ਨਾਲ ਟਕਰਾਉਣ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ, ਜ਼ਿੰਦਾ ਸੜੀਆਂ 150-200 ਬੱਕਰੀਆਂ ਅਗਲੀ ਖ਼ਬਰ ਉੱਤਰਾਖੰਡ - ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਨਵੀਨਤਾਕਾਰੀ ਕਿਤਾਬ ਦਾਨ ਪਹਿਲਕਦਮੀ