21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤਲਵੰਡੀ ਸਾਬੋ ਸੁਸਾਇਟੀ ਚੋਣ ਲਈ ਵੋਟਿੰਗ ਸ਼ੁਰੂ, ਭਾਰੀ ਪੁਲਿਸ ਬਲ ਤਾਇਨਾਤ

ਤਲਵੰਡੀ ਸਾਬੋ 21 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਕੋਆਪਰੇਟਿਵ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਅਜੀਤ ਡੈਸਕ 21-08-2026

ਤਲਵੰਡੀ ਸਾਬੋ 21 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਕੋਆਪਰੇਟਿਵ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ।ਸੁਸਾਇਟੀ ਦੇ ਕੁੱਲ 11 ਮੈਂਬਰਾਂ ਚੋਂ ਇੱਕ ਮੈਂਬਰ ਸਰਬਸੰਮਤੀ ਨਾਲ ਚੁਣਿਆ ਜਾ ਚੁੱਕਾ ਹੈ ਜਦੋਂਕਿ ਬਾਕੀ 10 ਮੈਂਬਰਾਂ ਲਈ 15 ਉਮੀਦਵਾਰ ਚੋਣ ਮੈਦਾਨ ਚ ਹਨ। ਚੋਣ ਦੌਰਾਨ ਸੱਤਾਧਿਰ ਨੂੰ ਕੜੀ ਚੁਣੌਤੀ ਮਿਲਣ ਦੀ ਸੰਭਾਵਨਾ ਨੂੰ ਦੇਖਦਿਆਂ ਕਿਸੇ ਵੀ ਟਕਰਾਅ ਨੂੰ ਟਾਲਣ ਲਈ ਸੁਸਾਇਟੀ ਕੰਪਲੈਕਸ ਦੁਆਲੇ ਭਾਰੀ ਗਿਣਤੀ ਚ ਪੁਲਿਸ ਬਲ  ਤਾਇਨਾਤ ਕੀਤੇ ਗਏ ਹਨ।

ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਦਾ ਮੁੱਕੰਮਲ ਅਸਰ, ਪੂਰਾ ਬਜ਼ਾਰ ਬੰਦ, ਇੱਕਾਂ ਦੁੱਕਾ ਆਵਾਜਾਈ ਅਗਲੀ ਖ਼ਬਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਬੰਦ ਨੂੰ ਭਰਵਾਂ ਹੁੰਗਾਰਾ