20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਪੋਤਰੇ ਮਾਸਟਰ ਜੁਝਾਰ ਸਿੰਘ ਰੱਕੜ ਦਾ ਦਿਹਾਂਤ

ਬਲਾਚੌਰ (ਨਵਾਂਸ਼ਹਿਰ), 20 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) - ਪ੍ਰਸਿੱਧ ਲੇਖਕ ਅਤੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਟਰੱਸਟ ਦੇ ਪ੍ਰਮੁੱਖ ਰਹੇ ਮਾਸਟਰ ਜੁਝਾਰ ਸਿੰਘ ਰੱਕੜ ਅੱਜ ਸਵੇਰੇ ਆਪਣੇ...

ਅਜੀਤ ਡੈਸਕ 20-10-2026

ਬਲਾਚੌਰ (ਨਵਾਂਸ਼ਹਿਰ), 20 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) - ਪ੍ਰਸਿੱਧ ਲੇਖਕ ਅਤੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਟਰੱਸਟ ਦੇ ਪ੍ਰਮੁੱਖ ਰਹੇ  ਮਾਸਟਰ ਜੁਝਾਰ ਸਿੰਘ ਰੱਕੜ ਅੱਜ ਸਵੇਰੇ ਆਪਣੇ ਜੱਦੀ ਪਿੰਡ ਰੱਕੜਾਂ ਬੇਟ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਸਦੀਵੀ ਵਿਛੋੜਾ ਦੇ ਗਏ। ਉਹ 90 ਸਾਲਾਂ ਦੇ ਸਨ।ਮਾਸਟਰ ਜੁਝਾਰ ਸਿੰਘ ਰੱਕੜ ਬੱਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਪੋਤਰੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਇਕ ਵਜੇ ਪਿੰਡ ਰੱਕੜਾਂ ਬੇਟ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਪੋਤਰੇ ਗਗਨਦੀਪ ਸਿੰਘ ਰੱਕੜ ਨੇ ਦਿੱਤੀ।ਮਾਸਟਯ ਜੁਝਾਰ ਸਿੰਘ ਰੱਕੜ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਸੀਨੀਅਰ ਮੈਂਬਰ ਵੀ ਰਹੇ।

ਪਿਛਲੀ ਖ਼ਬਰ ਅਸੀਂ ਸੀ.ਬੀ.ਆਈ. ਨੂੰ ਸੌਂਪ ਰਹੇ ਹਾਂ ਪਰਵਿੰਦਰ ਝੋਟਾ ਹੱਤਿਆਕਾਂਡਾ ਮਾਮਲਾ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡਾ ਵਿਖੇ ਡਰੋਨ ਅਤੇ ਹੋਰ ਉੱਡਣ ਵਾਲੇ ਯੰਤਰਾਂ ਦੀ ਉਡਾਣ ’ਤੇ ਪਾਬੰਦੀ ਲਾਗੂ