ਨਵੀਂ ਦਿੱਲੀ, 11 ਅਗਸਤ - ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ, ਅਚਾਨਕ ਹੜ੍ਹ, ਜ਼ਮੀਨ ਖਿਸਕਣ ਅਤੇ ਬਹੁਤ ਜ਼ਿਆਦਾ ਬਾਰਿਸ਼, ਇਕ ਮਲਟੀ-ਸੈਕਟਰਲ ਸੈਂਟਰਲ ਟੀਮ ਦਾ ਗਠਨ ਕੀਤਾ ਗਿਆ ਹੈ। ਟੀਮ ਵਿਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ , ਕੇਂਦਰੀ ਇਮਾਰਤ ਖੋਜ ਸੰਸਥਾ ਰੁੜਕੀ, ਭਾਰਤੀ ਟ੍ਰੋਪਿਕਲ ਮੌਸਮ ਵਿਗਿਆਨ ਸੰਸਥਾ ਪੁਣੇ, ਭਾਰਤੀ ਤਕਨਾਲੋਜੀ ਸੰਸਥਾ ਇੰਦੌਰ ਅਤੇ ਹੋਰ ਸੰਬੰਧਿਤ ਏਜੰਸੀਆਂ ਦੇ ਮਾਹਰ ਸ਼ਾਮਿਲ ਹਨ। ਇਸ ਤੋਂ ਇਲਾਵਾ, ਭਾਰਤ ਮੌਸਮ ਵਿਭਾਗ, ਕੇਂਦਰੀ ਜਲ ਕਮਿਸ਼ਨ ਅਤੇ ਭਾਰਤ ਦੇ ਭੂ-ਵਿਗਿਆਨਕ ਸਰਵੇਖਣ ਤੋਂ ਪ੍ਰਾਪਤ ਇਨਪੁਟਸ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਟੀਮ ਨੂੰ ਰਾਜ ਵਿਚ ਵਧਦੀਆਂ ਅਤਿਅੰਤ ਮੌਸਮੀ ਘਟਨਾਵਾਂ ਦੇ ਕਾਰਨਾਂ ਦਾ ਵਿਗਿਆਨਕ ਮੁਲਾਂਕਣ ਕਰਨ, ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੀਆਂ ਭੂਗੋਲਿਕ ਅਤੇ ਜ਼ਮੀਨੀ ਸਥਿਤੀਆਂ ਦਾ ਵਿਸ਼ਲੇਸ਼ਣ ਕਰਨ, ਵੱਖ-ਵੱਖ ਏਜੰਸੀਆਂ ਤੋਂ ਪ੍ਰਾਪਤ ਡੇਟਾ ਨੂੰ ਇਕੱਤਰ ਕਰਨ ਅਤੇ ਜਾਂਚ ਕਰਨ ਅਤੇ ਅਜਿਹੀਆਂ ਆਫ਼ਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਲੰਬੇ ਸਮੇਂ ਦੇ ਉਪਾਵਾਂ ਦੀ ਸਿਫ਼ਾਰਸ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਤਾਜ਼ਾ ਖ਼ਬਰਾਂ
Free
ਹਿਮਾਚਲ ਪ੍ਰਦੇਸ਼ ਚ ਕੁਦਰਤੀ ਆਫ਼ਤਾਂ ਨੂੰ ਦੇਖਦੇ ਹੋਏ ਮਲਟੀ-ਸੈਕਟਰਲ ਸੈਂਟਰਲ ਟੀਮ ਦਾ ਗਠਨ - ਨਿਤਿਆਨੰਦ ਰਾਏ
ਨਵੀਂ ਦਿੱਲੀ, 11 ਅਗਸਤ - ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ, ਅਚਾਨਕ ਹੜ੍ਹ, ਜ਼ਮੀਨ ਖਿਸਕਣ ਅਤੇ ਬਹੁਤ ਜ਼ਿਆਦਾ ਬਾਰਿਸ਼, ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇਕ ਮਲਟੀ-ਸੈਕਟਰਲ ਸੈਂਟਰਲ ਟੀਮ (ਐਮਐਸਸੀਟੀ) ਦਾ ਗਠਨ ਕੀਤਾ...
ਅਜੀਤ ਡੈਸਕ
11-08-2026