06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਘਰ ਦੀ ਛੱਤ ਡਿੱਗਣ ਨਾਲ ਨੋਜਵਾਨ ਔਰਤ ਦੀ ਮੌਤ, ਤਿੰਨ ਬੱਚੇ ਹੋਏ ਅਨਾਥ

ਮਾਛੀਵਾੜਾ ਸਾਹਿਬ (ਲੁਧਿਆਣਾ), 6 ਅਗਸਤ (ਮਨੋਜ ਕੁਮਾਰ)- ਪਿੰਡ ਸ਼ਤਾਬਗੜ ਵਿਚ ਵਾਪਰੀ ਇਕ ਖੋਫ਼ਨਾਕ ਘਟਨਾ ਵਿਚ...

ਅਜੀਤ ਡੈਸਕ 06-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 6 ਅਗਸਤ (ਮਨੋਜ ਕੁਮਾਰ)- ਪਿੰਡ ਸ਼ਤਾਬਗੜ ਵਿਚ ਵਾਪਰੀ ਇਕ ਖੋਫ਼ਨਾਕ ਘਟਨਾ ਵਿਚ 36 ਸਾਲਾਂ ਮਹਿਲਾ ਇੰਦਰਜੀਤ ਕੌਰ ਦੀ ਘਰ ਦੀ ਛੱਤ ਡਿੱਗਣ ਨਾਲ ਮਲਬੇ ਹੇਠ ਦੱਬਣ ਨਾਲ ਦਰਦਨਾਕ ਮੌਤ ਹੋ ਗਈ। ਮੀਂਹ ਨਾਲ ਵਾਪਰੇ ਇਸ ਹਾਦਸੇ ਵਿਚ ਉਸਦੀ ਬਜ਼ੁਰਗ ਰਿਸ਼ਤੇਦਾਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ।

ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪਰਿਵਾਰ ਬਹੁਤ ਮਿਹਨਤਕਸ਼ ਹੈ ਤੇ ਮਿੑਤਕ ਮਹਿਲਾ ਦਾ ਪਤੀ ਵੀ ਇਸੇ ਪਿੰਡ ਦਾ ਸਰਪੰਚ ਰਿਹਾ ਹੈ ਤੇ ਉਸਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਵਿਚ ਹੁਣ ਤਿੰਨ ਮਾਸੂਮ ਬੱਚੇ ਹਨ ਜਿਨ੍ਹਾਂ ਦੇ ਸਿਰ ਤੋਂ ਮਾਪਿਆ ਦਾ ਸਾਇਆ ਉੱਠ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਸਹਾਇਤਾ ਕਰੇ।

ਪਿਛਲੀ ਖ਼ਬਰ ਭਿਆਨਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਕੇ ਤੇ ਮੌਤ, ਕਾਰ ਵਿਚ ਸਵਾਰ ਮਹਿਲਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸੰਗਤ ਮੰਡੀ ਵਿਖੇ ਲੋਕ ਮਿਲਣੀ, ਇਕ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ