28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦਾ ਰੇਟ ਘਟਣ ਦੇ ਬਾਵਜੂਦ ਦੇਸ਼ ਵਿਚ ਨਹੀਂ ਘਟਾਇਆ ਜਾ ਰਿਹਾ ਪੈਟਰੋਲ ਅਤੇ ਡੀਜ਼ਲ ਦਾ ਰੇਟ

ਸੰਗਰੂਰ, 10 ਜੁਲਾਈ (ਧੀਰਜ ਪਸੋਰੀਆ)- ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ 115 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ...

ਅਜੀਤ ਡੈਸਕ 10-07-2026

ਸੰਗਰੂਰ, 10 ਜੁਲਾਈ (ਧੀਰਜ ਪਸੋਰੀਆ)- ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ 115 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ 70 ਡਾਲਰ ਪ੍ਰਤੀ ਬੈਲਰ ਰਹਿ ਜਾਣ ਦੇ ਬਾਵਜੂਦ ਵੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਘਟਾਏ ਜਾ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ ਘੱਟਣ ਨਾਲ ਹੁਣ ਦੇਸ਼ ਵਿਚ ਪੈਟਰੋਲ ਦੇ ਰੇਟ 82 ਰੁਪਏ ਪ੍ਰਤੀ ਲੀਟਰ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਤਾਂ ਕਈ ਮਹੀਨਿਆਂ ਤੋਂ ਕੰਪਨੀਆਂ ਵਲੋਂ ਇਥਾਨੋਲ ਯੁਕਤ ਪੈਟਰੋਲ ਵੇਚਿਆ ਜਾ ਰਿਹਾ ਹੈ ਜਿਸਦਾ ਰੇਟ 70 ਪ੍ਰਤੀ ਲੀਟਰ ਹੀ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਡੀਜਲ ਦੇ ਰੇਟ ਵਿਚ ਵੀ ਕਟੌਤੀ ਹੋਣੀ ਚਾਹੀਦੀ ਹੈ। ਵਿਧਾਇਕਾ ਭਰਾਜ ਨੇ ਕਿਹਾ ਜੇਕਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਅੰਤਰਰਾਸ਼ਟਰੀ ਮਾਰਕਿਟ ਮੁਤਾਬਕ ਘਟਾ ਦਿੱਤੇ ਜਾਣ ਤਾਂ ਮਹਿੰਗਾਈ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।

ਭਰਾਜ ਨੇ ਹੋਰ ਕਿਹਾ ਕਿ ਦੇਸ਼ ਵਿਚ ਲੋਕਾਂ ਦੀ ਰਾਇ ਲਏ ਬਗੈਰ ਈਥਾਨੋਲ ਯੁਕਤ ਪੈਟਰੋਲ ਥੋਪਿਆ ਜਾ ਰਿਹਾ ਹੈ। ਦੇਸ਼ ਭਰ ਵਿਚ ਗੱਡੀਆਂ ਦੀ ਖ਼ਰਾਬੀ, ਪਾਰਟਸ ਨੂੰ ਨੁਕਸਾਨ ਅਤੇ ਮਾਇਲੇਜ ਘਟਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਚੁੱਪ ਹੈ ਜਦੋਂ ਕਿ ਜਨਤਾ ਜਵਾਬ ਮੰਗ ਰਹੀ ਹੈ।

ਪਿਛਲੀ ਖ਼ਬਰ ਅਵਤਾਰ ਸਿੰਘ ਤਾਰੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਰਮਜੀਤ ਕੌਰ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਮਸਲਾ ਹੱਲ ਨਾ ਹੋਣ ਦੀ ਸੂਰਤ ਵਿਚ ਭੁੱਖ ਹੜਤਾਲ 'ਤੇ ਬੈਠਣ ਲਈ ਮਜਬੂਰ ਹੋਣਗੇ ਵਕੀਲ - ਐਡਵੋਕੇਟ ਸਰਜੀਤ ਸਿੰਘ