04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਵਿਧਾਇਕ ਦਿਆਲਪੁਰਾ ਨੇ 2.50 ਕਰੋੜ ਦੀ ਲਾਗਤ ਵਾਲੀ ਲੱਖੋਵਾਲ ਤੋਂ ਸ਼ੇਰੀਆਂ ਨੂੰ ਜਾਂਦੀ ਸੜਕ ਦਾ ਕੰਮ ਸ਼ੁਰੂ ਕਰਵਾਇਆ

ਮਾਛੀਵਾੜਾ ਸਾਹਿਬ, 7 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਲੱਖੋਵਾਲ ਤੋਂ ਸ਼ੇਰੀਆਂ ਨੂੰ ਜਾਂਦੀ ਸੜਕ ਦਾ ਕੰਮ ਹਲਕਾ ਵਿਧਾਇਕ ਜਗਤਾਰ ਸਿੰਘ...

ਅਜੀਤ ਡੈਸਕ 07-07-2026

ਮਾਛੀਵਾੜਾ ਸਾਹਿਬ, 7 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਲੱਖੋਵਾਲ ਤੋਂ ਸ਼ੇਰੀਆਂ ਨੂੰ ਜਾਂਦੀ ਸੜਕ ਦਾ ਕੰਮ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸ਼ੁਰੂ ਕਰਵਾਇਆ। ਜਾਣਕਾਰੀ ਅਨੁਸਾਰ ਇਹ ਸੜਕ ਕਾਫ਼ੀ ਪਿੰਡਾਂ ਨੂੰ ਜੋੜਦੀ ਸੀ ਅਤੇ ਰਾਹੋਂ ਰੋਡ ਤੋਂ ਲੈ ਕੇ ਰੋਪੜ ਰੋਡ ਨੂੰ ਵੀ ਜੋੜਦੀ ਸੀ ਜਿਸ ਵਿਚ ਕਾਫ਼ੀ ਸ਼ੈਲਰ ਅਤੇ ਸਕੂਲ ਵੀ ਆਉਂਦੇ ਸਨ ਜਿਸ ਦੀ ਹਾਲਤ ਬਹੁਤ ਖਸਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ 6 ਕਿਲੋਮੀਟਰ ਲੰਬੀ ਇਹ ਸੜਕ 18 ਫੁੱਟ ਬਣੇਗੀ ਜਿਸ ’ਤੇ 2.50 ਕਰੋੜ ਦੀ ਲਾਗਤ ਆਵੇਗੀ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜੀਆਂ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਸੜਕਾਂ ਜਿਨ੍ਹਾਂ ’ਤੇ ਪ੍ਰੀਮਿਕਸ ਨਹੀਂ ਪਈ ਗਈ ਉਨ੍ਹਾਂ ’ਤੇ ਵੀ ਜਲਦ ਪਾਈ ਜਾਵੇਗੀ। ਵਿਧਾਇਕ ਨੇ ਕਿਹਾ ਕਿ ਜੰਗ ਦੌਰਾਨ ਲੁੱਕ ਦੇ ਰੇਟ ਕਾਫ਼ੀ ਵਧ ਗਏ ਸਨ ਜਿਸ ਕਾਰਨ ਵਿਕਾਸ ਕਾਰਜਾਂ ਵਿਚ ਖੜੋਤ ਆ ਗਈ ਸੀ।

ਉਨ੍ਹਾਂ ਕਿਹਾ ਕਿ ਇਸ ਸੜਕ ਦੀ ਇਲਾਕਾ ਨਿਵਾਸੀਆਂ ਨੂੰ ਕਾਫ਼ੀ ਲੰਮੇ ਸਮੇਂ ਤੋਂ ਉਡੀਕ ਸੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਬੀ.ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਰਾਠੌਰ, ਸਾਬਕਾ ਕੌਂਸਲਰ ਗੁਰਨਾਮ ਖਾਲਸਾ, ਕੌਂਸਲਰ ਅਮਨਦੀਪ ਤਨੇਜਾ, ਜਗਮੀਤ ਮੱਕੜ, ਬਲਜਿੰਦਰ ਸਿੰਘ ਰਿੰਕੂ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਬਲਾਕ ਪ੍ਰਧਾਨ ਪਰਵੀਨ ਮੱਕੜ, ਨਵਜੀਤ ਪੀਏ, ਹਰਿੰਦਰ ਸਿੰਘ ਤੇ ਗੁਰਿੰਦਰ ਸਿੰਘ ਹਾਜ਼ਰ ਸਨ।

ਪਿਛਲੀ ਖ਼ਬਰ ਯੋਗੀ ਆਦਿਤਿਆਨਾਥ ਨੇ ਵਾਰਾਣਸੀ ਦੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਪੂਜਾ ਕੀਤੀ ਅਗਲੀ ਖ਼ਬਰ 25 ਗ੍ਰਾਮ ਹੈਰੋਇਨ ਸਮੇਤ 1 ਕਾਬੂ