05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਤਲਵੰਡੀ ਸਾਬੋ ਥਾਣੇ ਦਾ ਏ. ਐੱਸ. ਆਈ. 20 ਹਜ਼ਾਰ ਰਿਸ਼ਵਤ ਲੈਂਦਾ ਚੜਿਆ ਵਿਜੀਲੈਂਸ ਅੜਿੱਕੇ

ਤਲਵੰਡੀ ਸਾਬੋ, 7 ਜੁਲਾਈ (ਰਣਜੀਤ ਸਿੰਘ ਰਾਜੂ)- ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ...

ਅਜੀਤ ਡੈਸਕ 07-07-2026

ਤਲਵੰਡੀ ਸਾਬੋ, 7 ਜੁਲਾਈ (ਰਣਜੀਤ ਸਿੰਘ ਰਾਜੂ)- ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਵਲੋਂ ਤਲਵੰਡੀ ਸਾਬੋ ਥਾਣੇ ਵਿਚ ਤਾਇਨਾਤ ਇਕ ਸਹਾਇਕ ਥਾਣੇਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਉਕਤ ਏ. ਐੱਸ. ਆਈ. ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ।

ਸ਼ਿਕਾਇਤ ਕਰਤਾ ਸ਼ਿਵਰਾਜ ਸਿੰਘ ਵਾਸੀ ਬੀੜ ਤਲਾਬ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਤਹਿਤ 26 ਮਈ ਨੂੰ ਉਨ੍ਹਾਂ ਦੇ ਪਿੰਡ ਬਹਿਮਣ ਜੱਸਾ ਸਿੰਘ ਵਿਖੇ ਲੜਾਈ ਹੋਈ ਸੀ।

ਸਾਡੇ ਬੰਦੇ ਜ਼ਖ਼ਮੀ ਹੋਣ ਦੇ ਬਾਵਜ਼ੂਦ ਉਕਤ ਏ. ਐੱਸ. ਆਈ. ਕਥਿਤ ਦੋਸ਼ੀ ਧਿਰ ਖਿਲਾਫ਼ ਮਾਮਲਾ ਦਰਜ਼ ਨਹੀਂ ਸੀ ਕਰ ਰਿਹਾ ਤੇ ਹੁਣ ਉਕਤ ਏ. ਐੱਸ. ਆਈ. ਨੇ ਪਰਚਾ ਦਰਜ਼ ਕਰਨ ਦੇ ਇਵਜ਼ ਵਜੋਂ ਸਾਥੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਜਿਸਤੇ ਗੱਲ 30 ਹਜ਼ਾਰ ਵਿਚ ਫਾਈਨਲ ਹੋ ਗਈ।

ਅਸੀਂ ਇਸਦੀ ਜਾਣਕਾਰੀ ਵਿਜੀਲੈਂਸ ਬਿਊਰੋ ਨੂੰ ਦਿੱਤੀ ਅਤੇ ਡੀਲ ਮੁਤਾਬਿਕ ਜਦੋਂ ਏ. ਐੱਸ. ਆਈ. ਨੂੰ 20 ਹਜ਼ਾਰ ਰੁਪਏ ਦੀ ਇਕ ਕਿਸ਼ਤ ਅੱਜ ਦਿੱਤੀ ਤਾਂ ਵਿਜੀਲੈਂਸ ਨੇ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਪਿਛਲੀ ਖ਼ਬਰ ਜਲੰਧਰ ਛਾਉਣੀ ’ਚ ਵਾਪਰਿਆ ਹਾਦਸਾ, ਫੌਜ ਦੇ ਟਰੱਕ ਦੀ ਲਪੇਟ 'ਚ ਆਉਣ ਨਾਲ ਵਿਦਿਆਰਥਣ ਦੀ ਮੌਤ ਅਗਲੀ ਖ਼ਬਰ ਸਿਟ ਦੀ ਜਾਂਚ 'ਚ ਪੂਰਾ ਸਹਿਯੋਗ ਦੇਵਾਂਗੇ, ਪਰ ਅਸਲ ਦਸਤਾਵੇਜ਼ ਵਿਖਾਏ ਜਾਣ- ਵਿਜੇ ਸਾਂਪਲਾ