05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਚੱਲਦੀ ਜੁਗਾੜੂ ਰੇਹੜੀ ਦੀ ਟੈਂਕੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

ਜ਼ੀਰਕਪੁਰ (ਮੋਹਾਲੀ), 7 ਜੁਲਾਈ- ਜ਼ੀਰਕਪੁਰ ਦੇ ਸਿੱਖੋ ਪੈਲੇਸ ਸਾਹਮਣੇ ਮੰਗਲਵਾਰ ਨੂੰ ਉਸ ਵੇਲੇ...

ਅਜੀਤ ਡੈਸਕ 07-07-2026

ਜ਼ੀਰਕਪੁਰ (ਮੋਹਾਲੀ), 7 ਜੁਲਾਈ- ਜ਼ੀਰਕਪੁਰ ਦੇ ਸਿੱਖੋ ਪੈਲੇਸ ਸਾਹਮਣੇ ਮੰਗਲਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਚੱਲਦੀ ਜੁਗਾੜੂ ਮੋਟਰਸਾਈਕਲ ਰੇਹੜੀ ਦੀ ਫਿਊਲ ਟੈਂਕੀ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਦੌਰਾਨ ਸੜਕ 'ਤੇ ਆਵਾਜਾਈ ਕਰ ਰਹੇ ਲੋਕਾਂ ਵਿਚ ਹੜਕੰਪ ਮਚ ਗਿਆ, ਪਰ ਰੇਹੜੀ ਚਾਲਕ ਦੀ ਸੂਝਬੂਝ ਕਾਰਨ ਵੱਡਾ ਹਾਦਸਾ ਟਲ ਗਿਆ।

ਜਾਣਕਾਰੀ ਅਨੁਸਾਰ ਕਬਾੜ ਨਾਲ ਲੱਦੀ ਜੁਗਾੜੂ ਰੇਹੜੀ ਪੰਚਕੂਲਾ ਤੋਂ ਜ਼ੀਰਕਪੁਰ ਵੱਲ ਆ ਰਹੀ ਸੀ। ਜਿਵੇਂ ਹੀ ਰੇਹੜੀ ਸਿੱਖੋ ਪੈਲੇਸ ਦੇ ਸਾਹਮਣੇ ਪੁੱਜੀ ਤਾਂ ਫਿਊਲ ਟੈਂਕੀ ਵਿਚ ਅਚਾਨਕ ਅੱਗ ਭੜਕ ਉੱਠੀ। ਅੱਗ ਦੇਖ ਕੇ ਰਾਹਗੀਰਾਂ ਵਿਚ ਹਫੜਾ-ਦਫੜੀ ਮਚ ਗਈ। ਰੇਹੜੀ ਚਾਲਕ ਨੇ ਦੱਸਿਆ ਕਿ ਅੱਗ ਲੱਗਦੇ ਹੀ ਉਸਨੇ ਤੁਰੰਤ ਟੈਂਕੀ ਨੂੰ ਵਾਹਨ ਤੋਂ ਵੱਖ ਕਰਕੇ ਸੜਕ 'ਤੇ ਸੁੱਟ ਦਿੱਤਾ, ਜਿਸ ਕਾਰਨ ਅੱਗ ਪੂਰੀ ਰੇਹੜੀ ਤੱਕ ਨਹੀਂ ਫੈਲੀ। ਮੌਕੇ 'ਤੇ ਮੌਜੂਦ ਲੋਕਾਂ ਨੇ ਵੀ ਤੁਰੰਤ ਮਦਦ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ।

ਘਟਨਾ ਵਿਚ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਸਮੇਂ ਸਿਰ ਕੀਤੀ ਕਾਰਵਾਈ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

 

ਪਿਛਲੀ ਖ਼ਬਰ ਅੰਮ੍ਰਿਤਸਰ ’ਚ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 25 ਕਿਲੋ ਹੈਰੋਇਨ ਬਰਾਮਦ ਅਗਲੀ ਖ਼ਬਰ ਦਸੂਹਾ ਵਿਖੇ ਪਰਵਾਸੀਆਂ ਵਲੋਂ ਕੁੱਟਮਾਰ ਕਰਕੇ ਇਕ ਪੰਜਾਬੀ ਵਿਅਕਤੀ ਨੂੰ ਕੀਤਾ ਗਿਆ ਗੰਭੀਰ ਜ਼ਖ਼ਮੀ