07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰਿਲੀਜ਼ ਹੋਣੀ ਚਾਹੀਦੀ ਹੈ ਫ਼ਿਲਮ ਸਤਲੁਜ - ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 6 ਜੁਲਾਈ - ਓ.ਟੀ.ਟੀ. ਪਲੇਟਫਾਰਮ ਜੀ-5 ਤੋਂ ਫ਼ਿਲਮ ਸਤਲੁਜ ਨੂੰ ਹਟਾਉਣ 'ਤੇ 'ਆਪ' ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ, "ਇਹ ਕੇਂਦਰ ਸਰਕਾਰ ਵਲੋਂ ਇਕ ਬਹੁਤ ਹੀ ਮੰਦਭਾਗਾ ਅਤੇ...

ਅਜੀਤ ਡੈਸਕ 06-07-2026

ਚੰਡੀਗੜ੍ਹ, 6 ਜੁਲਾਈ - ਓ.ਟੀ.ਟੀ. ਪਲੇਟਫਾਰਮ ਜੀ-5 ਤੋਂ ਫ਼ਿਲਮ ਸਤਲੁਜ ਨੂੰ ਹਟਾਉਣ 'ਤੇ 'ਆਪ' ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ, "ਇਹ ਕੇਂਦਰ ਸਰਕਾਰ ਵਲੋਂ ਇਕ ਬਹੁਤ ਹੀ ਮੰਦਭਾਗਾ ਅਤੇ ਭੇਦਭਾਵ ਵਾਲਾ ਕੰਮ ਹੈ। 'ਦ ਕਸ਼ਮੀਰ ਫਾਈਲਜ਼', 'ਦ ਕੇਰਲ ਫਾਈਲਜ਼' ਅਤੇ 'ਧੁਰੰਧਰ' ​​ਵਰਗੀਆਂ ਫ਼ਿਲਮਾਂ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਨਾਲ ਭਾਜਪਾ ਨੂੰ ਰਾਜਨੀਤਿਕ ਤੌਰ 'ਤੇ ਫਾਇਦਾ ਹੋ ਸਕਦਾ ਹੈ। ਦੂਜੇ ਪਾਸੇ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖਾਂ ਦੇ ਕਤਲੇਆਮ ਨੂੰ ਦਰਸਾਉਂਦੀਆਂ ਫਿਲਮਾਂ ਨੂੰ ਰੋਕਿਆ ਜਾ ਰਿਹਾ ਹੈ। ਫ਼ਿਲਮ ਰਿਲੀਜ਼ ਹੋਣੀ ਚਾਹੀਦੀ ਹੈ..."।

ਪਿਛਲੀ ਖ਼ਬਰ ਕੇਂਦਰ ਸਰਕਾਰ ਕੋਲ ਉਠਾ ਰਹੇ ਹਾਂ ਓ.ਟੀ.ਟੀ. ਪਲੇਟਫਾਰਮ ਤੋਂ ਫ਼ਿਲਮ ਸਤਲੁਜ ਨੂੰ ਹਟਾਉਣ ਦਾ ਮਾਮਲਾ - ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ