07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਜਲੰਧਰ ਵਿਚ ਸਕੂਲ ਜਾਣ ਲਈ ਘਰੋਂ ਨਿਕਲੇ 4 ਬੱਚਿਆਂ 'ਚੋਂ ਇਕ ਬੱਚੀ ਲਾਪਤਾ, ਦਹਿਸ਼ਤ ਦਾ ਮਾਹੌਲ

ਜਲੰਧਰ, 6 ਜੁਲਾਈ (ਦਵਿੰਦਰ)- ਜਲੰਧਰ ਸ਼ਹਿਰ ਦੇ ਮੇਨ ਰੈਣਕ ਬਾਜ਼ਾਰ 'ਚ ਸਥਿਤ ਸਰਕਾਰੀ ਹਾਈ ਸਮਾਰਟ ਸਕੂਲ...

ਅਜੀਤ ਡੈਸਕ 06-07-2026

ਜਲੰਧਰ, 6 ਜੁਲਾਈ (ਦਵਿੰਦਰ)- ਜਲੰਧਰ ਸ਼ਹਿਰ ਦੇ ਮੇਨ ਰੈਣਕ ਬਾਜ਼ਾਰ 'ਚ ਸਥਿਤ ਸਰਕਾਰੀ ਹਾਈ ਸਮਾਰਟ ਸਕੂਲ 'ਚੋਂ ਇਕ ਵਿਦਿਆਰਥਣ ਦੇ ਲਾਪਤਾ ਹੋਣ 'ਤੇ ਹੜਕੰਪ ਮਚ ਗਿਆ ਹੈ। ਇਸ ਘਟਨਾ ਸਬੰਧੀ ਬੱਚੀ ਦੀ ਮਾਂ ਪੂਜਾ ਦੇਵੀ ਨੇ ਦੱਸਿਆ ਕਿ ਸਕੂਲ 'ਚ 4 ਬੱਚੇ ਆਏ ਸਨ। ਇਸ ਦੌਰਾਨ 3 ਬੱਚੇ ਸਕੂਲ ਦੇ ਅੰਦਰ ਚਲੇ ਗਏ ਅਤੇ ਬੱਚੀ ਸਕੂਲ ਤੋਂ ਲਾਪਤਾ ਹੋ ਗਈ। ਜਦੋਂ ਇਸ ਮਾਮਲੇ ਸਬੰਧੀ ਸਕੂਲ ਪ੍ਰਸ਼ਾਸਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਬੱਚੀ ਸਕੂਲ ਨਹੀਂ ਪਹੁੰਚੀ।

ਔਰਤ ਨੇ ਦੱਸਿਆ ਕਿ 12 ਸਾਲਾਂ ਸੋਨੀ ਕੁਮਾਰੀ ਸਕੂਲ ਤੋਂ ਲਾਪਤਾ ਹੋ ਗਈ ਹੈ। ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਰਾਜਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਲੀ ਇਲਾਕੇ ਦੇ 4 ਬੱਚੇ ਸਕੂਲ ਲਈ ਘਰੋਂ ਨਿਕਲੇ ਸਨ।

ਪਿਛਲੀ ਖ਼ਬਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਸੜਕ ਸੁਰੱਖਿਆ ਫੋਰਸ ਨਾਲ ਪੰਜਾਬ ਵਿਚ ਹਾਦਸਿਆਂ ਵਿਚ ਹੁੰਦੀਆਂ ਮੌਤਾਂ ਦੀ ਗਿਣਤੀ ਘਟੀ- ਚੀਮਾ