09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪ੍ਰਧਾਨ ਮੰਤਰੀ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਭੇਟ ਕੀਤੀ ਸ਼ਰਧਾਂਜਲੀ

ਨਵੀਂ ਦਿੱਲੀ, 6 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ 125ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ....

ਅਜੀਤ ਡੈਸਕ 06-07-2026

ਨਵੀਂ ਦਿੱਲੀ, 6 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ 125ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਡਾ. ਮੁਖਰਜੀ ਦੇ ਯੋਗਦਾਨ ਵੱਖ ਵੱਖ ਖੇਤਰਾਂ ਵਿਚ ਰਿਹਾ। ਉਹ ਇਕ ਸ਼ਾਨਦਾਰ ਚਿੰਤਕ ਅਤੇ ਸਿੱਖਿਆ ਸ਼ਾਸਤਰੀ ਸਨ, ਜਿਨ੍ਹਾਂ ਨੇ ਨਵੀਨਤਾ ਅਤੇ ਭਵਿੱਖਮੁਖੀ ਸਿੱਖਿਆ ਦਾ ਸਮਰਥਨ ਕੀਤਾ।

ਉਦਯੋਗ ਮੰਤਰੀ ਦੇ ਰੂਪ ਵਿਚ ਉਨ੍ਹਾਂ ਨੇ ਉਦਯੋਗਿਕ ਸਵੈ-ਨਿਰਭਰਤਾ ਦੀ ਨੀਂਹ ਰੱਖੀ ਜਦੋਂ ਕਿ ਇਹ ਯਕੀਨੀ ਬਣਾਇਆ ਕਿ ਰਵਾਇਤੀ ਖੇਤਰਾਂ ਅਤੇ ਰੋਜ਼ੀ-ਰੋਟੀ ਵਧੇ-ਫੁੱਲੇ। ਬੰਗਾਲ ਅਕਾਲ ਦੌਰਾਨ ਉਨ੍ਹਾਂ ਦੇ ਮਾਨਵਤਾਵਾਦੀ ਯਤਨਾਂ ਨੇ ਦੁਖੀ ਲੋਕਾਂ ਲਈ ਉਨ੍ਹਾਂ ਦੀ ਡੂੰਘੀ ਹਮਦਰਦੀ ਨੂੰ ਦਰਸਾਇਆ। ਸਭ ਤੋਂ ਵੱਧ ਭਾਰਤ ਦੀ ਏਕਤਾ ਅਤੇ ਅਖੰਡਤਾ ਪ੍ਰਤੀ ਉਨ੍ਹਾਂ ਦੀ ਦ੍ਰਿੜ ਵਚਨਬੱਧਤਾ ਪ੍ਰੇਰਨਾ ਦਾ ਇਕ ਸਥਾਈ ਸਰੋਤ ਬਣੀ ਹੋਈ ਹੈ।

ਪਿਛਲੀ ਖ਼ਬਰ ਮੁੰਬਈ ’ਚ ਮੀਂਹ ਦਾ ਕਹਿਰ, ਰੇਲ ਮਾਰਗ ’ਤੇ ਜ਼ਮੀਨ ਖਿਸਕਣ ਕਾਰਨ 20 ਰੇਲਗੱਡੀਆਂ ਰੱਦ ਅਗਲੀ ਖ਼ਬਰ ਅੱਜ ਤੋਂ ਅਗਲੇ ਚਾਰ ਦਿਨ ਤੱਕ ਪੰਜਾਬ ਤੇ ਚੰਡੀਗੜ੍ਹ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ