09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੱਪ ਦੇ ਡੱਸਣ ਕਾਰਨ ਮਾਸੂਮ ਬੱਚੇ ਦੀ ਮੌਤ

ਖਮਾਣੋਂ (ਫ਼ਤਿਹਗੜ੍ਹ ਸਾਹਿਬ), 5 ਜੁਲਾਈ (ਮਨਮੋਹਣ ਸਿੰਘ ਕਲੇਰ)- ਸਬਡਵੀਜ਼ਨ ਖਮਾਣੌਂ ਦੇ ਪਿੰਡ ਰਾਣਵਾਂ ਤੋਂ ਇਕ ਮੰਦਭਾਗੀ ਖ਼ਬਰ...

ਅਜੀਤ ਡੈਸਕ 05-07-2026

ਖਮਾਣੋਂ (ਫ਼ਤਿਹਗੜ੍ਹ ਸਾਹਿਬ), 5 ਜੁਲਾਈ (ਮਨਮੋਹਣ ਸਿੰਘ ਕਲੇਰ)- ਸਬਡਵੀਜ਼ਨ ਖਮਾਣੌਂ ਦੇ ਪਿੰਡ ਰਾਣਵਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਪੌਣੇ ਤਿੰਨ ਸਾਲ ਦੇ ਮਾਸੂਮ ਬੱਚੇ ਦੀ ਸੱਪ ਦੇ ਡੱਸਣ ਕਾਰਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿਸ ਸਬੰਧੀ ਮਿ੍ਤਕ ਦੇ ਦਾਦਾ ਹਰਬੰਸ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਰਾਤ ਮੌਕੇ ਆਪਣੇ ਘਰ ’ਚ ਆਪਣੇ ਪੌਤੇ ਨਾਲ ਸੁੱਤੇ ਪਏ ਸਨ ਤਾਂ ਅਚਾਨਕ ਉਨ੍ਹਾਂ ਦੇ ਪੋਤਰੇ ਭਵਨਪ੍ਰੀਤ ਸਿੰਘ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ।

ਇੱਕ ਵਾਰ ਉਨ੍ਹਾਂ ਨੂੰ ਪ੍ਰਤੀਤ ਹੋਇਆ ਕਿ ਸ਼ਾਇਦ ਕਿਸੇ ਜ਼ਹਿਰੀਲੇ ਮੱਖੀ ਮੱਛਰ ਨੇ ਉਸਨੂੰ ਕੱਟ ਲਿਆ ਹੈ ਪਰੰਤੂ ਜਦੋਂ ਉਹ ਕਾਫੀ ਦੇਰ ਤੱਕ ਚੁੱਪ ਨਾ ਹੋਇਆ ਅਤੇ ਵਾਰ ਵਾਰ ਆਪਣਾ ਹੱਥ ਇਧਰ ਓਧਰ ਮਾਰਨ ਲੱਗਾ ਤਾਂ ਜਦੋਂ ਉਨ੍ਹਾਂ ਬਿਸਤਰ ਦੇ ਸਿਰਹਣੇ ਆਦਿ ਨੂੰ ਚੁੱਕਿਆ ਤਾਂ ਉਥੇ ਕਾਲੇ ਰੰਗ ਸੱਪ ਦਾ ਮੌਜੂਦ ਸੀ। ਜਿਸ ਨੇ ਮਾਸੂਮ ਬੱਚੇ ਨੂੰ ਡੱਸ ਲਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਖਮਾਣੋਂ ਦੇ ਇੱਕ ਹਸਪਤਾਲ ’ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ। ਭਵਨਪ੍ਰੀਤ ਦਾ ਅੱਜ ਪਿੰਡ ਦੀ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਇਸ ਘਟਨਾਂ ਕਾਰਨ ਸਾਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।

ਮਿ੍ਤਕ ਦੇ ਦਾਦੇ ਨੇ ਦੱਸਿਆ ਕਿ ਉਕਤ ਬੱਚੇ ਦੇ ਪਿਤਾ ਜਗਮੀਤ ਸਿੰਘ ਦੀ ਸਵਾ ਕੁਝ ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਮੌਤ ਹੋ ਗਈ ਸੀ। ਉਸਦੀ ਮਾਂ ਬੱਚੇ ਨੂੰ ਛੱਡ ਕੇ ਚਲੀ ਗਈ ਸੀ ਅਤੇ ਹੁਣ ਦਾਦਾ ਦਾਦੀ ਹੀ ਉਸਦਾ ਪਾਲਣ ਪੋਸ਼ਣ ਕਰਦੇ ਸਨ।

ਪਿਛਲੀ ਖ਼ਬਰ 'ਸਤਲੁਜ' ਫਿਲਮ ਸਿਨੇਮਾਘਰਾਂ ਤੋਂ ਬਾਅਦ OTT 'ਤੇ ਵੀ ਰੋਕ ! ਅਗਲੀ ਖ਼ਬਰ ਕਾਰਕੋਰ 'ਚ ਕਥਿਤ ਨਾਜਾਇਜ਼ ਮਾਈਨਿੰਗ ਦੇ ਦੋਸ਼, ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ