11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਇਕ ਮਈ ਤੋਂ ਬਾਅਦ ਪੰਜਾਬ ਚ ਨਹੀਂ ਲੱਗੇਗਾ ਕੋਈ ਬਿਜਲੀ ਦਾ ਕੱਟ - ਸੰਜੀਵ ਅਰੋੜਾ

ਚੰਡੀਗੜ੍ਹ, 27 ਅਪ੍ਰੈਲ - ਚੰਡੀਗੜ੍ਹ, 27 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ...

ਅਜੀਤ ਡੈਸਕ 27-04-2026

ਚੰਡੀਗੜ੍ਹ, 27 ਅਪ੍ਰੈਲ - ਚੰਡੀਗੜ੍ਹ, 27 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ 18 ਅਪ੍ਰੈਲ ਤੋਂ ਬਿਜਲੀ ਸੰਕਟ ਵਧਿਆ ਹੈ, ਪਰ ਇਹ ਇਕੱਲੇ ਪੰਜਾਬ ਚ ਨਹੀਂ ਉੱਤਰ ਭਾਰਤ ਵਿਚ ਇਹ ਸਮੱਸਿਆ ਸਾਹਮਣੇ ਆ ਰਹੀ ਹੈ ਲ ਉਨ੍ਹਾਂ ਕਿਹਾ ਕਿ 1 ਮਈ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਰਹੇਗੀ ਨਾ ਹੀ ਕੱਟ ਲੱਗਣਗੇ। ਅਸੀਂ 24 ਘੰਟੇ ਬਿਜਲੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦਕਿ ਬਾਹਰੋਂ ਵੀ ਬਿਜਲੀ ਘੱਟ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ 1-2 ਦਿਨ ’ਚ ਬਿਜਲੀ ਦੀ ਕਮੀ ਪੂਰੀ ਕਰ ਲਵਾਂਗੇ । ਅਪਗ੍ਰੇਡਸ਼ਨ ਦੇ ਕੰਮ 15 ਮਈ ਤੱਕ ਪੂਰੇ ਕਰਨੇ ਸੀ, ਪਰ ਅਪ੍ਰੈਲ ’ਚ ਹੀ ਬਿਜਲੀ ਦੀ ਮੰਗ ਵੱਧ ਗਈ। ਕਈ ਥਾਵਾਂ ’ਤੇ ਅੱਗ ਦੀਆਂ ਘਟਨਾਵਾਂ ਕਾਰਨ ਕੱਟ ਲਗਾਏ ਜਾ ਰਹੇ ਹਨ।

ਪਿਛਲੀ ਖ਼ਬਰ ਭਿੰਡੀ ਸੈਦਾਂ ਪੁਲਿਸ ਥਾਣੇ ਦੇ ਐਸ.ਐਚ.ਓ ਤੇ ਐਨ.ਡੀ.ਪੀ.ਐਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅਗਲੀ ਖ਼ਬਰ ਉੱਤਰਾਖੰਡ : ਰਿਜ਼ਰਵ ਬੈਕ ਦੇ ਗਵਰਨਰ ਸੰਜੇ ਮਲਹੋਤਰਾ ਵਲੋਂ ਸਾਖਰਤਾ ਕੈਂਪ ਦਾ ਦੌਰਾ