27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੱਛਮੀ ਬੰਗਾਲ ਚੋਣਾਂ : ਈਵੀਐਮ ਅਤੇ ਪੋਲਿੰਗ ਸਮੱਗਰੀ ਲੈ ਕੇ ਪੋਲਿੰਗ ਪਾਰਟੀਆਂ ਰਵਾਨਾ

ਮਾਲਦਾ (ਪੱਛਮੀ ਬੰਗਾਲ), 22 ਅਪ੍ਰੈਲ - ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਹੋਣ ਵਾਲੇ ਪਹਿਲੇ ਪੜਾਅ ਦੇ ਵੋਟਿੰਗ ਤੋਂ ਪਹਿਲਾਂ ਪੋਲਿੰਗ ਪਾਰਟੀਆਂ ਆਪਣੇ-ਆਪਣੇ ਸਟੇਸ਼ਨਾਂ ਲਈ ਈਵੀਐਮ...

ਅਜੀਤ ਡੈਸਕ 22-04-2026

ਮਾਲਦਾ (ਪੱਛਮੀ ਬੰਗਾਲ), 22 ਅਪ੍ਰੈਲ - ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਹੋਣ ਵਾਲੇ ਪਹਿਲੇ ਪੜਾਅ ਦੇ ਵੋਟਿੰਗ ਤੋਂ ਪਹਿਲਾਂ ਪੋਲਿੰਗ ਪਾਰਟੀਆਂ ਆਪਣੇ-ਆਪਣੇ ਸਟੇਸ਼ਨਾਂ ਲਈ ਈਵੀਐਮ ਅਤੇ ਪੋਲਿੰਗ ਸਮੱਗਰੀ ਲੈ ਕੇ ਰਵਾਨਾ ਹੋ ਗਈਆਂ ਹਨ।
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿਚ ਹੋਣਗੀਆਂ, ਜਿਨ੍ਹਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।ਮਾਲਦਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਾਜਨਵੀਰ ਸਿੰਘ ਕਪੂਰ ਦਾ ਕਹਿਣਾ ਹੈ, "ਮਾਲਦਾ ਜ਼ਿਲ੍ਹਾ ਪ੍ਰਸ਼ਾਸਨ ਇਕ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ... ਇਨ੍ਹਾਂ ਸਟੇਸ਼ਨਾਂ ਦੇ ਪੋਲਿੰਗ ਕਰਮਚਾਰੀ ਅੱਜ ਆਪਣੇ-ਆਪਣੇ ਬੂਥਾਂ 'ਤੇ ਜਾਣਗੇ, ਅਤੇ ਚੋਣ ਕੱਲ੍ਹ ਕਰਵਾਈ ਜਾਵੇਗੀ। ਅਸੀਂ ਇਸ ਵਾਰ ਹਰੇਕ ਪੋਲਿੰਗ ਸਟੇਸ਼ਨ ਵਿਚ ਇਕ ਵੈੱਬ ਕੈਮਰਾ ਲਗਾਇਆ ਹੈ, ਜਿਸਦੀ ਨਿਗਰਾਨੀ ਆਰਓ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਪੱਧਰ 'ਤੇ ਵੀ ਕੀਤੀ ਜਾਵੇਗੀ... ਅਸੀਂ ਸਾਰੇ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਆਪਣੇ ਘਰਾਂ ਤੋਂ ਬਾਹਰ ਆਓ ਅਤੇ ਵੋਟ ਪਾਓ..."। 

ਪਿਛਲੀ ਖ਼ਬਰ ‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ’ਤੇ ਭਖਿਆ ਵਿਵਾਦ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਹਾਈਕੋਰਟ ’ਚ ਜਨਹਿਤ ਪਟੀਸ਼ਨ... ਅਗਲੀ ਖ਼ਬਰ ਵਿਆਹੁਤਾ ਔਰਤ ਦੀ ਭੇਦਭਰੀ ਹਾਲਤ ਵਿਚ ਮੌਤ