24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਹਿਰ ’ਚ ਨਹਾਉਂਦੇ ਸਮੇਂ 2 ਨਾਬਾਲਗ ਭੈਣਾਂ ਡੁੱਬੀਆਂ

ਬਲਰਾਮਪੁਰ (ਯੂਪੀ), 6 ਮਾਰਚ (ਪੀਟੀਆਈ)- ਸ਼ੁੱਕਰਵਾਰ ਨੂੰ ਇੱਥੇ 7 ਅਤੇ 10 ਸਾਲ ਦੀਆਂ ਦੋ ਭੈਣਾਂ ਨਹਿਰ ’ਚ ਡੁੱਬ ਗਈਆਂ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਤਰੌਲਾ ਸਰਕਲ ਅਫਸਰ...

ਅਜੀਤ ਡੈਸਕ 06-03-2026

ਬਲਰਾਮਪੁਰ (ਯੂਪੀ), 6 ਮਾਰਚ (ਪੀਟੀਆਈ)- ਸ਼ੁੱਕਰਵਾਰ ਨੂੰ ਇੱਥੇ 7 ਅਤੇ 10 ਸਾਲ ਦੀਆਂ ਦੋ ਭੈਣਾਂ ਨਹਿਰ ’ਚ ਡੁੱਬ ਗਈਆਂ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਤਰੌਲਾ ਸਰਕਲ ਅਫਸਰ ਰਘਵੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਘਟਨਾ ਗੈਦਾਸ ਬੁਜ਼ੁਰਗ ਪੁਲਿਸ ਸਟੇਸ਼ਨ ਦੀ ਸੀਮਾ ਅਧੀਨ ਪੈਂਦੇ ਪਿੰਡ ਇਤਾਈ ਰਾਮਪੁਰ ’ਚ ਵਾਪਰੀ।

ਅਧਿਕਾਰੀ ਨੇ ਦੱਸਿਆ ਕਿ 2 ਕੁੜੀਆਂ - ਮਹਿਜ਼ਬੀਨ (7) ਅਤੇ ਨਸਰੀਨ (10) ਨਹਿਰ ’ਚ ਨਹਾ ਰਹੀਆਂ ਸਨ ਕਿ ਉਹ ਫਿਸਲ ਗਈਆਂ ਅਤੇ ਡੂੰਘੇ ਪਾਣੀ ’ਚ ਚਲੇ ਗਈਆਂ। ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਉਨ੍ਹਾਂ ਨੂੰ ਬਚਾਉਣ ਲਈ ਭੱਜੇ ਪਰ ਜਦੋਂ ਤੱਕ ਉਹ ਮੌਕੇ 'ਤੇ ਪਹੁੰਚੇ, ਕੁੜੀਆਂ ਪਹਿਲਾਂ ਹੀ ਡੁੱਬ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਸੂਚਿਤ ਕਰਨ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਅਦ ’ਚ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਕੱਪੜੇ ਦੇ ਸ਼ੋਅਰੂਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ