25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬੋਲ਼ੀ ਤੇ ਗੂੰਗੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਦੋਸ਼ੀ ਨੂੰ 7 ਸਾਲ ਦੀ ਕੈਦ

ਪਠਾਨਕੋਟ, 6 ਮਾਰਚ (ਸੰਧੂ)- ਇਕ ਮਹੱਤਵਪੂਰਨ ਫੈਸਲੇ ਵਿਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਪਠਾਨਕੋਟ ਨੇ ਇਕ ਬੋਲ਼ੀ ਅਤੇ ਗੂੰਗੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਕੱਪੜੇ ਉਤਾਰਨ ਦੇ ਦੋਸ਼...

ਅਜੀਤ ਡੈਸਕ 06-03-2026

ਪਠਾਨਕੋਟ, 6 ਮਾਰਚ (ਸੰਧੂ)- ਇਕ ਮਹੱਤਵਪੂਰਨ ਫੈਸਲੇ ਵਿਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਪਠਾਨਕੋਟ ਨੇ ਇਕ ਬੋਲ਼ੀ ਅਤੇ ਗੂੰਗੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਕੱਪੜੇ ਉਤਾਰਨ ਦੇ ਦੋਸ਼ ’ਚ ਦੋਸ਼ੀ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਏਕਤਾ ਉੱਪਲ ਨੇ ਸੁਣਾਇਆ। ਸੁਣਵਾਈ ਦੌਰਾਨ ਅਦਾਲਤ ਨੇ ਦੋਸ਼ੀ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 354-ਬੀ (ਇਕ ਔਰਤ ਦੇ ਕੱਪੜੇ ਉਤਾਰਨਾ) ਅਤੇ 363 (ਅਗਵਾ ਕਰਨਾ) ਤਹਿਤ ਦੋਸ਼ੀ ਠਹਿਰਾਉਂਦੇ ਹੋਏ ਉਸਨੂੰ 7 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਮੁਕੱਦਮੇ ਦੌਰਾਨ, ਪੀੜਤਾ ਦਾ ਬਿਆਨ ਸੇਂਟ ਫਰਾਂਸਿਸ ਹੀਅਰਿੰਗ ਇਮਪੇਅਰਡ ਸਕੂਲ, ਜੰਡਵਾਲ ਦੇ ਦੁਭਾਸ਼ੀਏ ਦੀ ਮਦਦ ਨਾਲ ਦਰਜ ਕੀਤਾ ਗਿਆ, ਕਿਉਂਕਿ ਪੀੜਤਾ ਬੋਲ਼ੀ ਅਤੇ ਗੂੰਗੀ ਹੈ। ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹਾਂ 'ਤੇ ਵਿਚਾਰ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਵਧੀਕ ਸਰਕਾਰੀ ਵਕੀਲ ਅਮਨ ਸ਼ਰਮਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੇਸ ਪੇਸ਼ ਕੀਤਾ। ਉਨ੍ਹਾਂ ਦਲੀਲ ਦਿੱਤੀ ਕਿ ਪੀੜਤਾ ਨੇ ਅਪਰਾਧਿਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 164 ਤਹਿਤ ਆਪਣੇ ਬਿਆਨ ’ਚ ਦੋਸ਼ੀ ਦਾ ਨਾਂ ਲਿਆ ਸੀ ਅਤੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਦੋਸ਼ੀ ਨੇ ਉਸਨੂੰ ਅਗਵਾ ਕਰਨ ਅਤੇ ਕੱਪੜੇ ਉਤਾਰਨ ਦਾ ਅਪਰਾਧ ਕੀਤਾ ਹੈ। ਭਾਵੇਂ ਪੀੜਤ ਦੇ ਮਾਪਿਆਂ ਨੇ ਮੁਕੱਦਮੇ ਦੌਰਾਨ ਆਪਣੇ ਬਿਆਨ ਵਾਪਸ ਲੈ ਲਏ ਪਰ ਅਦਾਲਤ ਨੇ ਉਪਲੱਬਧ ਸਬੂਤਾਂ ਅਤੇ ਪੀੜਤ ਦੇ ਬਿਆਨ ਨੂੰ ਮਹੱਤਵਪੂਰਨ ਮੰਨਿਆ ਅਤੇ ਦੋਸ਼ੀ ਠਹਿਰਾਇਆ ਅਤੇ ਉਸਨੂੰ ਸਜ਼ਾ ਸੁਣਾਈ।

ਪਿਛਲੀ ਖ਼ਬਰ ਭੇਦਭਰੀ ਹਾਲਤ ’ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਜ਼ਿਲਾ ਗੁਰਦਸਪੂਰ ਵਿਚ ਵਾਪਰੀ ਲੁੱਟ ਦੀ ਵਾਰਦਾਤ 'ਚ ਖੋਹੀ ਗੱਡੀ ਟਾਂਡਾ ਤੋਂ ਬਰਾਮਦ