25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜ਼ਿਲਾ ਗੁਰਦਸਪੂਰ ਵਿਚ ਵਾਪਰੀ ਲੁੱਟ ਦੀ ਵਾਰਦਾਤ 'ਚ ਖੋਹੀ ਗੱਡੀ ਟਾਂਡਾ ਤੋਂ ਬਰਾਮਦ

ਟਾਂਡਾ ਉੜਮੁੜ , 6 ਮਾਰਚ (ਭਗਵਾਨ ਸਿੰਘ ਸੈਣੀ)- ਲੰਘੇ ਦਿਨ ਗੁਰਦਸਪੂਰ ਦੀ ਸਕੀਮ ਨੰਬਰ 5 ਵਿਚ ਦਿਨ ਦਿਹਾੜੇ ਇਕ ਵਾਰਦਾਤ ਨੂੰ 5 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਗਿਆ ਸੀ...

ਅਜੀਤ ਡੈਸਕ 06-03-2026

ਟਾਂਡਾ ਉੜਮੁੜ , 6 ਮਾਰਚ (ਭਗਵਾਨ ਸਿੰਘ ਸੈਣੀ)- ਲੰਘੇ ਦਿਨ ਗੁਰਦਸਪੂਰ ਦੀ ਸਕੀਮ ਨੰਬਰ 5 ਵਿਚ ਦਿਨ ਦਿਹਾੜੇ ਇਕ ਵਾਰਦਾਤ ਨੂੰ 5 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਗਿਆ ਸੀ, ਜਿਥੇ ਵਰੁਣ ਸਰਾਫ ਨਾਂ ਦੇ ਸੁਨਿਆਰੇ ਦੇ ਘਰ ਵੜ ਕੇ ਪਰਿਵਾਰ ਨੂੰ ਬੰਧਿਕ ਬਣਾ ਕੇ ਲੁਟੇਰੇ ਕਰੀਬ ਲੱਖਾਂ ਦੀ ਨਕਦੀ ਅਤੇ ਕਰੋੜਾਂ ਦੇ ਸੋਨੇ ਚਾਦੀ ਅਤੇ ਹੀਰੇ ਦੇ ਗਹਿਣੇ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਸੀ। ਘਟਨਾ ਨੂੰ ਅੰਜਾਮ ਦੇਣ ਵਾਲੀ ਗੱਡੀ ਅੱਜ ਥਾਣਾ ਟਾਂਡਾ ਦੇ ਅਧੀਨ ਪੈਂਦੇ ਖੇਤਰ ਵਿਚ ਪੁਲਿਸ ਵਲੋਂ ਬਰਾਮਦ ਕਰ ਲਈ ਗਈ ਹੈ। ਜ਼ਿਲਾ ਗੁਰਦਸਪੂਰ ਦੀ ਪੁਲਿਸ ਦੀਆ ਟੀਮਾਂ ਵਲੋਂ ਇਹ ਹੈਰੀਅਰ ਕਾਲੇ ਰੰਗ ਦੀ ਗੱਡੀ ਟਾਂਡਾ-ਹੁਸ਼ਿਆਰਪੁਰ ਰੋਡ ਉਤੇ ਪਿੰਡ ਪੰਡੋਰੀ ਝਾਵਾਂ ਨਜ਼ਦੀਕ ਬਰਾਮਦ ਕਰਕੇ ਫੋਰੈਂਸਿਕ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ।

ਪਿਛਲੀ ਖ਼ਬਰ ਜ਼ਿਲਾ ਗੁਰਦਸਪੂਰ ਵਿਚ ਵਾਪਰੀ ਲੁੱਟ ਦੀ ਵਾਰਦਾਤ 'ਚ ਖੋਹੀ ਗੱਡੀ ਟਾਂਡਾ ਤੋਂ ਬਰਾਮਦ ਅਗਲੀ ਖ਼ਬਰ ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ