24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਧਾਗਾ ਫੈਕਟਰੀ ’ਚ ਕੰਮ ਕਰਦੇ ਮਜ਼ਦੂਰ ਦੀ ਦਰਦਨਾਕ ਮੌਤ

ਮਾਛੀਵਾੜਾ ਸਾਹਿਬ, 3 ਫਰਵਰੀ (ਮਨੋਜ ਕੁਮਾਰ)-ਅੱਜ ਸ਼ਾਮ ਕਰੀਬ 6 ਵਜੇ ਪਿੰਡ ਇਰਾਕ ਨਜ਼ਦੀਕ ਇਕ ਧਾਗਾ ਫੈਕਟਰੀ ’ਚ ਵਾਪਰੇ ਹਾਦਸੇ ’ਚ 40 ਸਾਲਾ ਮਜ਼ਦੂਰ ਪ੍ਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ...

ਅਜੀਤ ਡੈਸਕ 03-02-2026

ਮਾਛੀਵਾੜਾ ਸਾਹਿਬ, 3 ਫਰਵਰੀ (ਮਨੋਜ ਕੁਮਾਰ)-ਅੱਜ ਸ਼ਾਮ ਕਰੀਬ 6 ਵਜੇ ਪਿੰਡ ਇਰਾਕ ਨਜ਼ਦੀਕ ਇਕ ਧਾਗਾ ਫੈਕਟਰੀ ’ਚ ਵਾਪਰੇ ਹਾਦਸੇ ’ਚ 40 ਸਾਲਾ ਮਜ਼ਦੂਰ ਪ੍ਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਭਮਾ ਕਲਾਂ ਦੀ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਿਸੇ ਵੱਡੇ ਵਾਹਨ ’ਚ ਕੋਈ ਸਾਮਾਨ ਲੋਡ ਹੋ ਰਿਹਾ ਸੀ ਕਿ ਗੁਦਾਮ ’ਚ ਪਈਆਂ ਗੱਠਾਂ ’ਚੋਂ ਇਕ ਗੱਠ ਅਚਾਨਕ ਉਸ ਮਜ਼ਦੂਰ ਦੇ ਉੱਪਰ ਆ ਡਿੱਗੀ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਦੀਪ ਦੇ ਤਿੰਨ ਮਾਸੂਮ ਬੱਚੇ ਹਨ ਤੇ ਪਰਿਵਾਰ ਦਾ ਗੁਜ਼ਾਰਾ ਉਸਦੀ ਮਿਹਨਤ ਦੀ ਇਸ ਕਮਾਈ ਤੋਂ ਹੀ ਚੱਲਦਾ ਸੀ। ਫਿਲਹਾਲ ਇਸ ਹਾਦਸੇ ਨੇ ਉਸਦੇ ਮਾਪਿਆਂ ਦਾ ਮਿਹਨਤਕਸ਼ ਪੁੱਤਰ ਤੇ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ ਹੈ।

ਪਿਛਲੀ ਖ਼ਬਰ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰ ’ਤੇ ਛਾਪੇਮਾਰੀ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਅਗਲੀ ਖ਼ਬਰ ਅਡਾਨੀ ਨੂੰ ਐਲਾਨ ਦੇਣਾ ਚਾਹੀਦਾ ਹੈ ਰਾਸ਼ਟਰੀ ਮਿੱਤਰ- ਐਮ.ਪੀ. ਗੁਰਜੀਤ ਔਜਲਾ