24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਦਸਮੇਸ਼ ਅਕੈਡਮੀ ਖਿਲਾਫ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ, 3 ਫਰਵਰੀ- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਲਿਖ ਕੇ ਦਸ਼ਮੇਸ਼ ਅਕੈਡਮੀ ਖਿਲਾਫ ਜਾਂਚ ਦੀ ਮੰਗ ਕੀਤੀ ਹੈ...

ਅਜੀਤ ਡੈਸਕ 03-02-2026

ਚੰਡੀਗੜ੍ਹ, 3 ਫਰਵਰੀ- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਲਿਖ ਕੇ ਦਸ਼ਮੇਸ਼ ਅਕੈਡਮੀ ਖਿਲਾਫ ਜਾਂਚ ਦੀ ਮੰਗ ਕੀਤੀ ਹੈ।

ਹਰਜੋਤ ਬੈਂਸ ਨੇ ਪੱਤਰ ਲਿਖ ਕੇ 180 ਏਕੜ ਸਰਕਾਰੀ ਜ਼ਮੀਨ 'ਤੇ ਕੰਮ ਕਰ ਰਹੀ ਹੈ ਦਸਮੇਸ਼ ਅਕੈਡਮੀ, ਸ੍ਰੀ ਆਨੰਦਪੁਰ ਸਾਹਿਬ ਸੰਬੰਧੀ ਆਈਆਂ ਗੰਭੀਰ ਸ਼ਿਕਾਇਤਾਂ ਦੀ ਵਿਸ਼ੇਸ਼ ਆਡਿਟ ਅਤੇ ਜਾਂਚ ਦੀ ਮੰਗ ਕੀਤੀ ਹੈ। ਦੋਸ਼ਾਂ ’ਚ ਟਰੱਸਟ ਫੰਡਾਂ ਦਾ ਗਬਨ, ਜਾਇਦਾਦ ਦੀ ਦੁਰਵਰਤੋਂ ਅਤੇ ਬੁਨਿਆਦੀ ਢਾਂਚੇ ਦੀ ਖਰਾਬੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਡੀ.ਈ.ਓ. ਰੂਪਨਗਰ ਦੁਆਰਾ ਕੀਤੀ ਗਈ ਮੁੱਢਲੀ ਜਾਂਚ ’ਚ ਪ੍ਰਬੰਧਨ ਵਲੋਂ ਗੰਭੀਰ ਖਾਮੀਆਂ ਪਾਈਆਂ ਗਈਆਂ ਹਨ। ਪੰਜਾਬ ਪੁਲਿਸ ਨੂੰ ਪ੍ਰਿੰਸੀਪਲ ਦੀ ਕਥਿਤ ਜਾਅਲੀ ਪੀ.ਐਚ..ਡੀ. ਡਿਗਰੀ ਦੀ ਜਾਂਚ ਕਰਨ ਅਤੇ ਮਹੱਤਵਪੂਰਨ ਰਿਕਾਰਡ ਜ਼ਬਤ ਕਰਨ ਦੇ ਵੀ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਇਸ ਸੰਬੰਧੀ ਢੁੱਕਵੀਂ ਕਾਰਵਾਈ ਲਈ 30 ਦਿਨਾਂ ਦੇ ਅੰਦਰ ਇਕ ਸਮਾਂਬੱਧ ਰਿਪੋਰਟ ਮੁੱਖ ਮੰਤਰੀ ਪੰਜਾਬ, ਟਰੱਸਟ ਦੇ ਸਾਬਕਾ ਚੇਅਰਮੈਨ ਦੇ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਮਾਤਾ ਜੀ ਨੂੰ ਫੋਨ ਕਰਕੇ ਲਿਆ ਆਸ਼ੀਰਵਾਦ ਅਗਲੀ ਖ਼ਬਰ ਪੰਜਾਬੀ ਗਾਇਕ ਤੇ ਅਦਾਕਾਰ ਮਹਿਤਾਬ ਵਿਰਕ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ