03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਦਾਖਾ ਨੇੜੇ ਪੁਲਿਸ ਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

ਮੁੱਲਾਂਪੁਰ-ਦਾਖਾ (ਲੁਧਿਅਣਾ), 31 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਲਗਜ਼ਰੀ ਕਾਰਾਂ ਦੇ ਸ਼ੋਅਰੂਮ ਨੇੜੇ ਡਿਊਟੀ ’ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ....

ਅਜੀਤ ਡੈਸਕ 31-01-2026

ਮੁੱਲਾਂਪੁਰ-ਦਾਖਾ (ਲੁਧਿਅਣਾ), 31 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਦਾਖਾ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਲਗਜ਼ਰੀ ਕਾਰਾਂ ਦੇ ਸ਼ੋਅਰੂਮ ਨੇੜੇ ਡਿਊਟੀ ’ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪੰਜਾਬ ਆਰਮਡ ਪੁਲਿਸ ਰਿਜ਼ਰਵ ਫੋਰਸ (ਆਈ.ਆਰ ਬਟਾਲੀਅਨ) ਦਾ ਸਿਪਾਹੀ ਅਨੋਜ ਮਸੀਹ ਦੀ ਮੌਤ ਹੋਣ ਬਾਰੇ ਤਾਂ ਪੁਲਿਸ ਪੁਸ਼ਟੀ ਕੀਤੀ, ਪਰ ਇਹ ਨਹੀਂ ਦੱਸਿਆ ਕਿ ਉਹ ਗੈਂਗਸਟਰ ਦੁਆਰਾ ਧਮਕੀ ਮਿਲਣ ਵਾਲੇ ਕਿਸੇ ਵਿਅਕਤੀ ਵਿਸ਼ੇਸ਼ ਦੀ ਸੁਰੱਖਿਆ ਵਿਚ ਸੀ ਜਾਂ ਹੋਰ ਡਿਊਟੀ ’ਤੇ ਤਾਇਨਾਤ ਸੀ। ਮ੍ਰਿਤਕ ਸਿਪਾਹੀ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕਲਾਨੌਰ ਦੇ ਕਿਸੇ ਪਿੰਡ ਦਾ ਵਸਨੀਕ ਦੱਸਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਅਸੀਂ ਪ੍ਰਧਾਨ ਮੰਤਰੀ ਜੀ ਦਾ ਪੰਜਾਬ ਆਉਣ ’ਤੇ ਕਰਦੇ ਹਾਂ ਸਵਾਗਤ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਟਰੈਕਟਰ ਟਰਾਲੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ