ਨਵੀਂ ਦਿੱਲੀ, 11 ਜਨਵਰੀ-ਪ੍ਰਸਿੱਧ ਗਾਇਕ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ 11 ਜਨਵਰੀ, 2026 ਨੂੰ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਦੇਹਾਂਤ ਹੋ ਗਿਆ। ਪ੍ਰਸ਼ਾਂਤ ਸਾਲ 2007 'ਚ 'ਇੰਡੀਅਨ ਆਈਡਲ ਸੀਜ਼ਨ 3' ਦੇ ਜੇਤੂ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼-ਵਿਦੇਸ਼ 'ਚ ਭਾਰੀ ਪ੍ਰਸਿੱਧੀ ਮਿਲੀ ਸੀ। ਇਸ ਤੋਂ ਇਲਾਵਾ ਉਹ ਹਾਲ ਹੀ 'ਚ ਵੈੱਬ ਸੀਰੀਜ਼ 'ਪਾਤਾਲ ਲੋਕ 2' 'ਚ ਵੀ ਨਜ਼ਰ ਆਏ ਸਨ। ਉਹ 43 ਸਾਲਾਂ ਦੇ ਸਨ। ਉਨ੍ਹਾਂ ਨੇ ਹਾਲ ਹੀ 'ਚ 'ਪਾਤਾਲ ਲੋਕ' ਦੇ ਸੀਜ਼ਨ 2 ਵਿੱਚ 'ਡੈਨੀਅਲ ਲੇਚੋ' ਵਜੋਂ ਆਪਣੀ ਦਮਦਾਰ ਅਦਾਕਾਰੀ ਲਈ ਖੂਬ ਤਾਰੀਫ਼ਾਂ ਬਟੋਰੀਆਂ। ਉਨ੍ਹਾਂ ਦੇ ਗੀਤ 'ਬੀਰ ਗੋਰਖਾਲੀ' ਅਤੇ 'ਅਸਾਰੇ ਮਹਿਮਾ' ਅੱਜ ਵੀ ਬਹੁਤ ਮਕਬੂਲ ਹਨ।
ਤਾਜ਼ਾ ਖ਼ਬਰਾਂ
Free
'ਇੰਡੀਅਨ ਆਈਡਲ' ਫੇਮ ਪ੍ਰਸ਼ਾਂਤ ਤਮਾਂਗ ਦੀ ਮੌਤ
ਨਵੀਂ ਦਿੱਲੀ, 11 ਜਨਵਰੀ-ਪ੍ਰਸਿੱਧ ਗਾਇਕ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਨਵੀਂ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਦੇਹਾਂਤ ਹੋ ਗਿਆ। ਪ੍ਰਸ਼ਾਂਤ ਸਾਲ 2007 'ਚ 'ਇੰਡੀਅਨ ਆਈਡਲ ਸੀਜ਼ਨ 3' ਦੇ ਜੇਤੂ ਰਹੇ ਸਨ...
ਅਜੀਤ ਡੈਸਕ
11-01-2026