04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਢੋਲਣ, ਸੋਹੀਆਂ ਰੂੰਮੀ 3 ਪੰਚਾਇਤ ਸੰਮਤੀ ਜ਼ੋਨਾਂ ਤੋਂ ਇਯਾਲੀ ਸਮਰਥਕ ਅਜ਼ਾਦ ਉਮੀਦਵਾਰ ਬੀਬੀਆਂ ਜੇਤੂ

ਮੁੱਲਾਂਪੁਰ-ਦਾਖਾ (ਲੁਧਿਆਣਾ), 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਜੀ.ਟੀ.ਬੀ ਕਾਲਜ ਦਾਖਾ ਵਿਖੇ ਚੱਲ ਰਹੀ ਵੋਟਾਂ ਦੀ ਗਿਣਤੀ ਸਮੇਂ ਪੰਚਾਇਤ ਸੰਮਤੀ ਜ਼ੋਨ ਢੋਲਣ ਤੋਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਵਾਲੀ...

ਅਜੀਤ ਡੈਸਕ 17-12-2025

ਮੁੱਲਾਂਪੁਰ-ਦਾਖਾ (ਲੁਧਿਆਣਾ), 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਜੀ.ਟੀ.ਬੀ ਕਾਲਜ ਦਾਖਾ ਵਿਖੇ ਚੱਲ ਰਹੀ ਵੋਟਾਂ ਦੀ ਗਿਣਤੀ ਸਮੇਂ ਪੰਚਾਇਤ ਸੰਮਤੀ ਜ਼ੋਨ ਢੋਲਣ ਤੋਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਵਾਲੀ ਅਜ਼ਾਦ ਉਮੀਦਵਾਰ ਅਜ਼ਾਦ ਉਮੀਦਵਾਰ ਸੁਰਿੰਦਰ ਕੌਰ 172 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਆਮ ਆਦਮੀ ਪਾਰਟੀ ਉਮੀਦਵਾਰ ਸਵਰਨਜੀਤ ਕੌਰ ਦੂਸਰਾ ਅਤੇ ਕਾਂਗਰਸ ਪਾਰਟੀ ਉਮੀਦਵਾਰ ਜਸਪ੍ਰੀਤ ਕੌਰ ਤੀਸਰ ਸਥਾਨ;ਤੇ ਰਹੀ। ਪੰਚਾਇਤ ਸੰਮਤੀ ਜ਼ੋਨ ਜ਼ੋਹੀਆਂ ਤੋਂ ਅਜ਼ਾਦ ਉਮੀਦਵਾਰ ਅਮਰਜੀਤ ਕੌਰ ਹਾਂਸ ਕਲਾਂ 365 ਵੋਟਾਂ ਦੇ ਫਰਕ ਨਾਲ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਸੁਮਨਪ੍ਰੀਤ ਕੌਰ ਨੂੰ ਹਰਾ ਕੇ ਜੇਤੂ ਬਣੀ। ਸੰਮਤੀ ਜ਼ੋਨ ਰੂੰਮੀ ਤੋਂ ਅਜ਼ਾਦ ਉਮੀਦਵਾਰ ਬੀਬੀ ਕਮਲਜੀਤ ਕੌਰ 422 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੀ।

ਪਿਛਲੀ ਖ਼ਬਰ ਬਲਾਕ ਸੰਮਤੀ ਜੋਨ ਸਿਆਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਰਮਜੀਤ ਸਿੰਘ ਖੈੜੇ ਜੇਤੂ ਅਗਲੀ ਖ਼ਬਰ ਆਪ ਦੇ ਉਮੀਦਵਾਰ ਰਣਜੀਤ ਕੌਰ ਤੇ ਮੰਜੂ ਗੋਂਦਪੁਰ ਵਲੋਂ ਜਿੱਤ ਹਾਸਿਲ