25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਵਲਟੋਹਾ ’ਚ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਚਾਲੂ ਹੋਈ

ਖੇਮਕਰਨ/ਅਮਰਕੋਟ, 17 ਦਸੰਬਰ (ਬਿੱਕਾ,ਭੱਟੀ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਅੱਜ ਹੋਈ ਗਿਣਤੀ ਤਹਿਤ ਬਲਾਕ ਸੰਮਤੀ ਵਲਟੋਹਾ ’ਚ ਸਿਰਫ ਇਕ ਜ਼ੋਨ ਦਾਸੂਵਾਲ ’ਚ ਹੀ....

ਅਜੀਤ ਡੈਸਕ 17-12-2025

ਖੇਮਕਰਨ/ਅਮਰਕੋਟ, 17 ਦਸੰਬਰ (ਬਿੱਕਾ,ਭੱਟੀ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਅੱਜ ਹੋਈ ਗਿਣਤੀ ਤਹਿਤ ਬਲਾਕ ਸੰਮਤੀ ਵਲਟੋਹਾ ’ਚ ਸਿਰਫ ਇਕ ਜ਼ੋਨ ਦਾਸੂਵਾਲ ’ਚ ਹੀ ਵੋਟਾਂ ਪਈਆਂ ਸਨ, ਜਿਸ ਦੀ ਗਿਣਤੀ ਆਦਰਸ਼ ਮਾਡਲ ਸਕੂਲ ਪਿੰਡ ਵਲਟੋਹਾ ’ਚ ਬਣਾਏ ਗਿਣਤੀ ਕੇਂਦਰ ’ਚ ਗਿਣਤੀ ਚਾਲੂ ਹੋ ਗਈ ਹੈ।ਬਲਾਕ ਵਲਟੋਹਾ ’ਚ ਇਸ ਜ਼ੋਨ ਤੋਂ ਮੁਕਾਬਲਾ ਆਪ ਤੇ ਅਕਾਲੀ ਦੱਲ ਦਰਮਿਆਨ ਹੈ।ਪਰ ਅਜੇ ਵੋਟਾਂ ਦੇ ਰੁਝਾਨ ਦਾ ਪਤਾ ਨਹੀਂ ਲੱਗ ਰਿਹਾ ।ਪੁਲਿਸ ਵਲੋਂ ਬਹੁਤ ਸੁਰੱਖਿਆ ਪ੍ਰਬੰਧ ਹਨ। ਅੱਜ ਧੁੰਦ ਤੇ ਠੰਢ ਕਰਕੇ ਗਿਣਤੀ ਕੇਂਦਰ ਸੁੰਨਸਾਨ ਹੀ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦਾਂ ਦੀ ਗਿਣਤੀ  ਤਰਨ ਤਾਰਨ ’ਚ ਹੋ ਰਹੀ ਹੈ।

ਪਿਛਲੀ ਖ਼ਬਰ ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ 5 ਗਿਣਤੀ ਕੇਂਦਰਾਂ ’ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਹੋਈ ਸ਼ੁਰੂ