25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

3 ਨੌਜਵਾਨ ਹਵਾਈ ਫਾਇਰਿੰਗ ਕਰ ਕੇ ਕਾਰ ਲੁੱਟ ਕੇ ਹੋਏ ਫ਼ਰਾਰ

ਗੁਰਦਾਸਪੁਰ , 3 ਦਸੰਬਰ (ਗੁਰਪ੍ਰਤਾਪ ਸਿੰਘ) - ਗੁਰਦਾਸਪੁਰ ਸ਼ਹਿਰ ਵਿਚ ਦੇਰ ਸ਼ਾਮ ਵਾਪਰੀ ਇਕ ਵਾਰਦਾਤ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪਠਾਨਕੋਟ ਰੋਡ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਮੁੱਖ ਗੇਟ ਅੱਗੇ ...

ਅਜੀਤ ਡੈਸਕ 03-12-2025

ਗੁਰਦਾਸਪੁਰ , 3 ਦਸੰਬਰ (ਗੁਰਪ੍ਰਤਾਪ ਸਿੰਘ) - ਗੁਰਦਾਸਪੁਰ ਸ਼ਹਿਰ ਵਿਚ ਦੇਰ ਸ਼ਾਮ ਵਾਪਰੀ ਇਕ ਵਾਰਦਾਤ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪਠਾਨਕੋਟ ਰੋਡ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਮੁੱਖ ਗੇਟ ਅੱਗੇ 3 ਨੌਜਵਾਨਾਂ ਨੇ ਹਵਾਈ ਫਾਇਰਿੰਗ ਕਰ ਕੇ ਇਕ ਕਾਰ ਖੋਹ ਲਈ ਅਤੇ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ।


ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀਆਂ ਦੇ ਕੋਲ ਵੀ ਬਰਾਮਦ ਕਰ ਲਏ ਹਨ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਰ ਖੋਹਣ ਵਾਲਿਆਂ ਵਾਲਿਆਂ ਵਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਚੋਰੀ ਦਾ ਹੋਏਗਾ ਤੇ ਕਾਰ 'ਤੇ ਵੀ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਹਨ। ਉਨ੍ਹਾਂ ਕੋਲ ਹਥਿਆਰ ਵੀ ਹਨ । ਕਾਰ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਰੋਡ 'ਤੇ ਸਥਿਤ ਵੇਰਕਾ ਮਿਲਕ ਪਲਾਂਟ ਵਿਚ ਸੈਂਪਲ ਲੈਣ ਆਇਆ ਸੀ ਤੇ ਜਦੋਂ ਬਾਹਰ ਨਿਕਲਿਆ ਤਾਂ ਇਕ ਮੋਟਰਸਾਈਕਲ 'ਤੇ 3 ਨੌਜਵਾਨ ਆਏ ਅਤੇ ਆਉਂਦੇ ਹੀ ਉਨ੍ਹਾਂ ਦੋ ਹਵਾਈ ਫਾਇਰ ਕਰ ਦਿੱਤੇ ਅਤੇ ਉਸ ਕੋਲੋਂ ਗੱਡੀ ਦੀ ਚਾਬੀ ਖੋਹ ਕੇ ਉਥੋਂ ਫ਼ਰਾਰ ਹੋ ਗਏ । ਉਹ ਜਿਸ ਮੋਟਰਸਾਈਕਲ 'ਤੇ ਆਏ ਸੀ ਉਹ ਉੱਥੇ ਹੀ ਛੱਡ ਦਿੱਤਾ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੇ ਉੱਚ ਅਧਿਕਾਰੀ ਅਤੇ ਥਾਣਾ ਸਿਟੀ ਦੇ ਐਸ.ਐਚ.ਓ. ਦਵਿੰਦਰ ਪ੍ਰਕਾਸ਼ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਪੁਤਿਨ ਦੀ ਫੇਰੀ ਦੌਰਾਨ ਭਾਰਤ ਅਤੇ ਰੂਸ 2030 ਦੇ ਰਣਨੀਤਕ ਆਰਥਿਕ ਰੋਡਮੈਪ 'ਤੇ ਦਸਤਖ਼ਤ ਕਰਨਗੇ: ਕ੍ਰੇਮਲਿਨ ਅਗਲੀ ਖ਼ਬਰ ਕੇਂਦਰ ਨੇ ਵਿਰੋਧੀ ਧਿਰ ਦੇ ਵਿਰੋਧ ਤੋਂ ਬਾਅਦ ਸੰਚਾਰ ਸਾਥੀ ਐਪ ਦੀ ਲਾਜ਼ਮੀ ਪ੍ਰੀ-ਇੰਸਟਾਲੇਸ਼ਨ ਵਾਪਸ ਲਈ