24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਭਾਰਤ-ਦੱਖਣੀ ਅਫ਼ਰੀਕਾ ਦੂਜਾ ਵਨਡੇ : ਭਾਰਤ ਦੀ ਤੀਜੀ ਵਿਕਟ ਡਿੱਗੀ, ਰਿਤੂਰਾਜ ਗਾਇਕਵਾੜ 105 (83 ਗੇਂਦਾਂ) ਦੌੜਾਂ ਬਣਾ ਕੇ ਆਊਟ

ਰਾਏਪੁਰ, 3 ਦਸੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜਾ ਇਕ ਦਿਨਾਂ ਮੈਚ ਰਾਏਪੁਰ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਦੇ ਕਪਤਾਨ...

ਅਜੀਤ ਡੈਸਕ 03-12-2025

ਰਾਏਪੁਰ, 3 ਦਸੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜਾ ਇਕ ਦਿਨਾਂ ਮੈਚ ਰਾਏਪੁਰ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਦੇ ਕਪਤਾਨ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 357 ਦੌੜਾਂ ਬਣਾਈਆਂ। ਭਾਰਤ ਵਲੋਂ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਲਗਾਤਾਰ ਦੂਸਰਾ ਸੈਂਕੜਾ ਜੜਿਆ, ਜੋ ਕਿ 102 (93 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋਏ ਜਦਕਿ ਰਿਤੂਰਾਜ ਗਾਇਕਵਾੜ ਨੇ ਵੀ 105 (83 ਗੇਂਦਾਂ) ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਕੇ.ਐਲ.ਰਾਹੁਲ ਨੇ 66 ਦੌੜਾਂ ਬਣਾਈਆਂ ਜੋ ਕਿ ਅੰਤ ਤੱਕ ਆਊਟ ਨਹੀਂ ਹੋਏ। 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਭਾਰਤ 1-0 ਨਾਲ ਅੱਗੇ ਹੈ ਤੇ ਅੱਜ ਦਾ ਮੈਚ ਜਿੱਤ ਕੇ ਭਾਰਤ ਦੀਆਂ ਨਜ਼ਰਾਂ ਲੜੀ ਉੱਪਰ ਕਬਜ਼ਾ ਕਰਨ 'ਤੇ ਹੋਣਗੀਆਂ।

ਪਿਛਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਦੂਜਾ ਵਨਡੇ : ਵਿਰਾਟ ਕੋਹਲੀ ਦਾ ਲਗਾਤਾਰ ਦੂਸਰਾ ਸੈਂਕੜਾ ਅਗਲੀ ਖ਼ਬਰ ਬਾਲ ਭਲਾਈ ਕੌਂਸਲ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਲੀਕੇ ਸਮਾਗਮਾਂ ਨੂੰ ਤੁਰੰਤ ਕਰੇ ਰੱਦ- ਜਥੇਦਾਰ ਗੜਗ...