25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-12-2025

ਬੱਸ ਫੁੱਟਪਾਥ 'ਤੇ ਚੜ੍ਹਨ ਕਾਰਨ ਭੈਣ-ਭਰਾ ਦੀ ਮੌਤ, ਛੋਟੀ ਭੈਣ ਸਣੇ 3 ਗੰਭੀਰ

ਪੁਣੇ, 1 ਦਸੰਬਰ (ਪੀ.ਟੀ.ਆਈ.)-ਪੁਣੇ ਦੇ ਹਿੰਜੇਵਾੜੀ ਖੇਤਰ ਵਿਚ ਸੋਮਵਾਰ ਸ਼ਾਮ ਨੂੰ ਇਕ ਬੱਸ ਫੁੱਟਪਾਥ 'ਤੇ ਚੜ੍ਹਨ ਕਾਰਨ ਇਕ 6 ਸਾਲਾ ਲੜਕੇ ਅਤੇ ਉਸਦੀ 8 ਸਾਲਾ ਭੈਣ ਦੀ ਮੌਤ ਹੋ ਗਈ...

ਅਜੀਤ ਡੈਸਕ 01-12-2025

ਪੁਣੇ, 1 ਦਸੰਬਰ (ਪੀ.ਟੀ.ਆਈ.)-ਪੁਣੇ ਦੇ ਹਿੰਜੇਵਾੜੀ ਖੇਤਰ ਵਿਚ ਸੋਮਵਾਰ ਸ਼ਾਮ ਨੂੰ ਇਕ ਬੱਸ ਫੁੱਟਪਾਥ 'ਤੇ ਚੜ੍ਹਨ ਕਾਰਨ ਇਕ 6 ਸਾਲਾ ਲੜਕੇ ਅਤੇ ਉਸਦੀ 8 ਸਾਲਾ ਭੈਣ ਦੀ ਮੌਤ ਹੋ ਗਈ ਅਤੇ ਦੋਵਾਂ ਦੀ ਛੋਟੀ ਭੈਣ ਸਮੇਤ ਤਿੰਨ ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਹਿੰਜੇਵਾੜੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ, ਜੋ ਕਥਿਤ ਤੌਰ 'ਤੇ ਸ਼ਰਾਬੀ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਸ਼ਾਮ ਨੂੰ ਇਕ ਨਿੱਜੀ ਫਰਮ ਦੀ ਬੱਸ ਫੁੱਟਪਾਥ 'ਤੇ ਚੜ੍ਹ ਗਈ ਅਤੇ ਪੰਜ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿਚ ਤਿੰਨ ਭੈਣ-ਭਰਾ ਵੀ ਸ਼ਾਮਲ ਸਨ,ਜੋ ਸਕੂਲ ਤੋਂ ਵਾਪਸ ਆ ਰਹੇ ਸਨ

 

ਪਿਛਲੀ ਖ਼ਬਰ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਸਦਨ 'ਚ ਲੁਧਿਆਣਾ ਹਵਾਈ ਅੱਡੇ ਨੂੰ ਤੁਰੰਤ ਚਾਲੂ ਕਰਨ ਦਾ ਮੁੱਦਾ ਚੁੱਕਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੀਹਲਾ ਵਿਖੇ ਬੀਬੀ ਬੇਅੰਤ ਕੌਰ ਖਹਿਰਾ ਨਾਲ ਦੁੱਖ ਸਾਂਝਾ ਕ...