23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਬੀ.ਐਸ.ਐਫ. ਜਵਾਨ ਦੀ ਡਿਊਟੀ ਦੌਰਾਨ ਮੋਹਾਲੀ ਲੱਖਨੋਰ ਕੈਂਪ ’ਚ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ

ਫ਼ਤਹਿਗੜ੍ਹ ਚੂੜੀਆਂ­ (ਬਟਾਲਾ) 8 ਨਵੰਬਰ (ਐਮਐਸਫੁੱਲ) - ਬੀ.ਐਸ.ਐਫ. ਦੇ ਜਵਾਨ ਜਤਿੰਦਰ ਸਿੰਘ ਦੀ ਡਿਊਟੀ ਦੌਰਾਨ ਲੱਖਨੋਰ ਕੈਂਪ ਸੈਕਟਰ 91 ਐਸਏਐਸ ਨਗਰ ਵਿਖੇ ਮੌਤ ਹੋਣ ਦੀ ਖ਼ਬਰ...

ਅਜੀਤ ਡੈਸਕ 08-11-2025

ਫ਼ਤਹਿਗੜ੍ਹ ਚੂੜੀਆਂ­ (ਬਟਾਲਾ) 8 ਨਵੰਬਰ (ਐਮਐਸਫੁੱਲ) - ਬੀ.ਐਸ.ਐਫ. ਦੇ ਜਵਾਨ ਜਤਿੰਦਰ ਸਿੰਘ ਦੀ ਡਿਊਟੀ ਦੌਰਾਨ ਲੱਖਨੋਰ ਕੈਂਪ ਸੈਕਟਰ 91 ਐਸਏਐਸ ਨਗਰ ਵਿਖੇ ਮੌਤ ਹੋਣ ਦੀ ਖ਼ਬਰ ਹੈ। ਜਤਿੰਦਰ ਸਿੰਘ ਫ਼ਤਹਿਗੜ੍ਹ ਚੂੜੀਆਂ­ ਨਜ਼ਦੀਕ ਪਿੰਡ ਪਾਰੋਵਾਲ ਦੇ ਰਹਿਣ ਵਾਲਾ ਸੀ। ਜਤਿੰਦਰ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਾਰੋਵਾਲ ਪਹੁੰਚੀ, ਜਿਥੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਸਲਾਮੀ ਦਿੰਦੇ ਹੋਏ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਬੀ.ਐਸ.ਐਫ. ਦੇ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਨਿਕ ਅਧਿਕਾਰੀ, ਰਿਸ਼ਤੇਦਾਰ ਅਤੇ ਸਕੇ ਸੰਬੰਧੀ ਮੌਜੂਦ ਸਨ ਅਤੇ ਹਰ ਅੱਖ ਨਮ ਦਿਖਾਈ ਦੇ ਰਹੀ ਸੀ। ਜਤਿੰਦਰ ਸਿੰਘ ਆਪਣੇ ਪਿੱਛੇ ਪਿਤਾ ਤੋਂ ਇਲਾਵਾ ਪਤਨੀ, ਬੇਟੀ ਤੇ ਬੇਟਾ ਛੱਡ ਗਿਆ ਹੈ। ਇਸ ਸੰਬੰਧੀ ਸੋਗ ’ਚ ਡੁੱਬੇ ਪਰਿਵਾਰਿਕ ਮੈਂਬਰਾਂ ਜਿਨਾਂ ’ਚ ਪਤਨੀ ਸੁਖਬੀਰ ਕੌਰ,­ ਪਿਤਾ ਮੰਗਲ ਸਿੰਘ ਅਤੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਲੱਖਨੋਰ ਕੈਂਪ ਸੈਕਟਰ 91 ਐਸਏਐਸ ਨਗਰ ਵਿਖੇ ਤਾਇਨਾਤ ਸੀ, ਦੀ ਡਿਊਟੀ ਦੌਰਾਨ ਮੌਤ ਹੋ ਗਈ । ਉਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਪੰਜਾਬ ਸਰਕਾਰ ਵਲੋਂ ਬਣਦੀ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇ।

ਪਿਛਲੀ ਖ਼ਬਰ ਟੂਰਨਾਮੈਂਟ ’ਚ ਖੇਡਦੇ ਸਮੇਂ ਦਿਲ ਦਾ ਦੌਰਾ ਪੈ ਜਾਣ ਕਾਰਨ ਉੱਘੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਚ 10 ਅਤੇ 11 ਨਵੰਬਰ ਨੂੰ ਛੁੱਟੀ ਦਾ ਐਲਾਨ