23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮੀਂਹ ਦੌਰਾਨ ਵਿਅਕਤੀ ਨੂੰ ਪਿਆ ਕਰੰਟ

ਬਠਿੰਡਾ, 4 ਨਵੰਬਰ-ਇਥੇ ਨਹਿਰਾਂ ਵਾਲੀ ਸਾਈਡ ਉਤੇ ਮੀਂਹ ਦੌਰਾਨ ਗੜੇ ਪੈਣ ਦੀ ਖਬਰ ਸਾਹਮਣੇ...

ਅਜੀਤ ਡੈਸਕ 04-11-2025

ਬਠਿੰਡਾ, 4 ਨਵੰਬਰ-ਇਥੇ ਨਹਿਰਾਂ ਵਾਲੀ ਸਾਈਡ ਉਤੇ ਮੀਂਹ ਦੌਰਾਨ ਗੜੇ ਪੈਣ ਦੀ ਖਬਰ ਸਾਹਮਣੇ ਆਈ ਹੈ। ਇਸ ਮੌਕੇ ਲੱਗੇ ਮੇਲੇ ਵਿਚ ਕਈ ਵਿਅਕਤੀਆਂ ਨੂੰ ਕਰੰਟ ਲੱਗਣ ਦਾ ਵੀ ਸਮਾਚਾਰ ਮਿਲਿਆ ਹੈ, ਜਿਸ ਦੌਰਾਨ ਇਕ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਰੋਜ਼ ਗਾਰਡਨ ਦੇ ਨਜ਼ਦੀਕ ਇਕ ਮੇਲਾ ਲੱਗਿਆ ਹੋਇਆ ਹੈ, ਜਿਸ ਵਿਚ ਕਾਫੀ ਦੁਕਾਨਾਂ ਵੀ ਸਜਾਈਆਂ ਗਈਆਂ ਹਨ। ਸ਼ਾਮੀਂ ਮੀਂਹ ਨਾਲ ਭਾਰੀ ਗੜੇ ਪੈਣ ਕਾਰਨ ਦੁਕਾਨਾਂ ਲਈ ਲਾਈਆਂ ਗਈਆਂ ਪਾਈਪਾਂ ਵਿਚ ਕਰੰਟ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਵਿਅਕਤੀ ਕਰੰਟ ਦੀ ਲਪੇਟ ਵਿਚ ਆ ਗਏ। ਇਕ ਵਿਅਕਤੀ ਨੂੰ ਜ਼ਿਆਦਾ ਕਰੰਟ ਲੱਗ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਪਿਛਲੀ ਖ਼ਬਰ ਮੀਂਹ ਦੇ ਬਾਵਜੂਦ ਗੁ. ਸ੍ਰੀ ਬੇਰ ਸਾਹਿਬ ਸੰਗਤ ਨਤਮਸਤਕ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਬਾਂਹ ਫੜਨ ਵਾਸਤੇ ਗੁਰਪ੍ਰੀਤ ਘੁੱਗੀ ਡੇਰਾ ਬਾਬਾ ਨਾਨਕ ਪੁੱਜੇ