03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦਿੱਲੀ ਵਿਚ ਅੱਜ ਤੋਂ ਦੂਜੇ ਰਾਜਾਂ ਤੋਂ ਆਉਣ ਵਾਲੇ ਪੁਰਾਣੇ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ

ਨਵੀਂ ਦਿੱਲੀ, 1 ਨਵੰਬਰ- ਦਿੱਲੀ-ਐਨ.ਸੀ.ਆਰ. ਵਿਚ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਸ਼ੁੱਕਰਵਾਰ ਨੂੰ ਇਕ ਵੱਡਾ ਫੈਸਲਾ....

ਅਜੀਤ ਡੈਸਕ 01-11-2025

ਨਵੀਂ ਦਿੱਲੀ, 1 ਨਵੰਬਰ- ਦਿੱਲੀ-ਐਨ.ਸੀ.ਆਰ. ਵਿਚ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਰੋਕਣ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਸ਼ੁੱਕਰਵਾਰ ਨੂੰ ਇਕ ਵੱਡਾ ਫੈਸਲਾ ਲਿਆ। ਉਸ ਵਲੋਂ ਦੂਜੇ ਰਾਜਾਂ ਤੋਂ ਪੁਰਾਣੇ ਬੀ.ਐਸ.-3 ਅਨੁਕੂਲ ਡੀਜ਼ਲ ਟਰੱਕਾਂ ਅਤੇ ਕਾਰਗੋ ਵਾਹਨਾਂ ਦੇ ਦਿੱਲੀ ਵਿਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਮੈਨਜਮੈਂਟ ਨੇ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਦੂਜੇ ਰਾਜਾਂ ਵਿਚ ਰਜਿਸਟਰਡ ਸਾਰੇ ਹਲਕੇ ਮਾਲ ਵਾਹਨ (LGV), ਦਰਮਿਆਨੇ ਮਾਲ ਵਾਹਨ (MGV) ਅਤੇ ਭਾਰੀ ਮਾਲ ਵਾਹਨ (HGV), ਜੋ ਬੀ.ਐਸ.-6 ਦੇ ਅਧੀਨ ਨਹੀਂ ਆਉਂਦੇ ਹਨ, ਨੂੰ 1 ਨਵੰਬਰ ਤੋਂ ਦਿੱਲੀ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਹਾਲਾਂਕਿ, ਦੂਜੇ ਰਾਜਾਂ ਤੋਂ ਬੀ.ਐਸ. ਚਾਰ ਅਨੁਕੂਲ ਵਪਾਰਕ ਮਾਲ ਵਾਹਨਾਂ ਨੂੰ 31 ਅਕਤੂਬਰ, 2026 ਤੱਕ ਦਿੱਲੀ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। ਦਿੱਲੀ ਵਿਚ ਰਜਿਸਟਰਡ ਵਪਾਰਕ ਮਾਲ ਵਾਹਨਾਂ ਸਮੇਤ ਸੀ.ਐਨ.ਜੀ., ਐਲ.ਐਨ.ਜੀ. ਜਾਂ ਇਲੈਕਟ੍ਰਿਕ ਵਾਹਨਾਂ ਦੇ ਦਾਖਲੇ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਇਸ ਨਿਯਮ ਦਾ ਮੁੱਖ ਉਦੇਸ਼ ਡੀਜ਼ਲ ਇੰਜਣਾਂ ਵਾਲੇ ਪੁਰਾਣੇ, ਵੱਡੇ ਵਪਾਰਕ ਵਾਹਨਾਂ ਤੋਂ ਪ੍ਰਦੂਸ਼ਣ ਨੂੰ ਘਟਾਉਣਾ ਹੈ। 2022-23 ਦੇ ਅੰਕੜਿਆਂ ਦੇ ਅਨੁਸਾਰ ਦਿੱਲੀ ਵਿਚ ਲਗਭਗ 7.945 ਮਿਲੀਅਨ ਰਜਿਸਟਰਡ ਵਪਾਰਕ ਵਾਹਨ ਸਨ।

ਪਿਛਲੀ ਖ਼ਬਰ ਆਸੀਆਨ ਭਾਰਤ ਦੀ ਐਕਟ ਈਸਟ ਨੀਤੀ ਦਾ ਹੈ ਇਕ ਜ਼ਰੂਰੀ ਹਿੱਸਾ- ਰਾਜਨਾਥ ਸਿੰਘ ਅਗਲੀ ਖ਼ਬਰ ਰਾਸ਼ਟਰੀ ਰਾਜਧਾਨੀ ’ਚ ਪ੍ਰਦੂਸ਼ਣ ਬਣਿਆ ਚਿੰਤਾ ਦਾ ਵਿਸ਼ਾ